ਜੇਐੱਨਐੱਨ, ਚੰਡੀਗੜ੍ਹ : ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਨੌਜਵਾਨਾਂ 'ਚ ਫਿਰ ਤੋਂ ਇਕ ਵਾਰ ਵਿਦੇਸ਼ ਜਾਣ ਦਾ ਮੋਹ ਦਿਖਣ ਲੱਗਾ ਹੈ। ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਆਈ ਸੀ ਪਰ ਜਿਵੇਂ-ਜਿਵੇਂ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਵੇਂ-ਉਵੇਂ ਲੋਕ ਇਕ ਵਾਰ ਫਿਰ ਪਾਸਪੋਰਟ ਬਣਵਾਉਣ 'ਚ ਰੁਚੀ ਦਿਖਾ ਰਿਹਾ ਹੈ।

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਹਿਲਾਂ ਜਿੱਥੇ ਔਸਤਨ ਹਰ ਰੋਜ਼ ਦੋ ਹਜ਼ਾਰ ਦੇ ਕਰੀਬ ਲੋਕ ਪਾਸਪੋਰਟ ਲਈ ਅਪਲਾਈ ਕਰਦੇ ਸਨ, ਉੱਥੇ ਕੋਰੋਨਾ ਮਹਾਮਾਰੀ ਤੋਂ ਬਾਅਦ ਅਪ੍ਰੈਲ 'ਚ ਤਾਂ ਪਾਸਪੋਰਟ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਜ਼ੀਰੋ ਰਹੀ, ਜਦਕਿ ਮਈ 'ਚ ਸਿਰਫ਼ 3001 ਇਕ ਲੋਕਾਂ ਨੇ ਪਾਸਪੋਰਟ ਬਣਵਾਉਣ ਲਈ ਅਪਲਾਈ ਕੀਤਾ। ਹੁਣ ਸਤੰਬਰ ਦੀ ਗੱਲ ਕਰੀਏ ਤਾਂ ਇਕ ਵਾਰ ਔਸਤਨ ਹਜ਼ਾਰ ਦੇ ਕਰੀਬ ਲੋਕ ਰੋਜ਼ਾਨਾ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਲੱਗੇ ਹਨ। ਗੌਰਤਲਬ ਹੈ ਕਿ ਇਕੱਲਿਆਂ ਪੰਜਾਬ ਤੋਂ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰਨ ਲਈ ਵਿਦੇਸ਼ ਜਾਂਦੇ ਹਨ।

ਹੁਣ ਹਾਲਾਤ ਹੋਣਗੇ ਠੀਕ

ਚੰਡੀਗੜ੍ਹ ਰੀਜ਼ਨਲ ਆਫਿਸ ਦੇ ਅਧਿਕਾਰੀ ਅਮਿਤ ਕੁਮਾਰ ਰਾਵਤ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਇਕਦਮ ਤੋਂ ਐਪਲੀਕੇਸ਼ਨ ਆਉਣੀ ਬੰਦ ਹੋ ਗਈ ਸੀ ਪਰ ਹੁਣ ਇਕ ਵਾਰ ਫਿਰ ਨੌਜਵਾਨ ਪਾਸਪੋਰਟ ਬਣਾਉਣ ਲਈ ਜ਼ੋਸ਼ ਦਿਖਾਉਣ ਲੱਗੇ ਹਨ। ਉਮੀਦ ਹੈ ਕਿ ਅਗਲੇ ਦੋ ਤਿੰਨ ਮਹੀਨਿਆਂ 'ਚ ਸਭ ਕੁਝ ਠੀਕ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਦਫ਼ਤਰ 'ਚ ਪੰਜਾਬ, ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਪਾਸਪੋਰਟ ਬਣਾਏ ਜਾਂਦੇ ਹਨ।

ਸਾਲ 2020 'ਚ ਪਾਸਪੋਰਟ ਐਪਲੀਕੇਸ਼ਨ ਦੀ ਗਿਣਤੀ

ਮਹੀਨਾ - ਐਪਲੀਕੇਸ਼ਨ

ਮਾਰਚ - 33938

ਅਪ੍ਰੈਲ - 0

ਮਈ - 3001

ਜੂਨ - 17021

ਜੁਲਾਈ - 23364

ਅਗਸਤ - 25459

ਸਤੰਬਰ - 23012

Posted By: Amita Verma