ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਇਨਫੈਕਸ਼ਨ ਦੇ ਐਕਟਿਵ ਮਰੀਜ਼ਾਂ ਦਾ ਅੰਕੜਾ ਵਧਣ ਲੱਗਾ ਹੈ। ਬੀਤੇ ਹਫ਼ਤੇ ਸ਼ਹਿਰ 'ਚ ਕੁੱਲ 30 ਕੋਵਿਡ ਐਕਟਿਵ ਮਰੀਜ਼ ਸਨ। ਹੁਣ ਇਹ ਅੰਕੜਾ ਵੱਧ ਕੇ 36 ਹੋ ਗਿਆ ਹੈ। ਬੁੱਧਵਾਰ ਨੂੰ ਪੰਜ ਨਵੇਂ ਮਰੀਜ਼ ਮਿਲੇ ਹਨ। 6 ਇਨਫੈਕਟਿਡ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ। ਹੁਣ ਤਕ 61,098 ਇਨਫੈਕਟਿਡ ਮਰੀਜ਼ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 1,289 ਲੋਕਾਂ ਦੇ ਕੋਵਿਡ ਸੈਂਪਲ ਲੈ ਕੇ ਟੈਸਟਿੰਗ ਕੀਤੀ ਗਈ। ਹੁਣ ਤਕ ਟੈਸਟਿੰਗ ਦੌਰਾਨ 1,289 ਲੋਕਾਂ ਦੇ ਕੋਰੋਨਾ ਸੈਂਪਲ ਤਕਨੀਕੀ ਖਾਮੀਆਂ ਕਾਰਨ ਖਾਰਜ ਕਰ ਦਿੱਤੇ ਗਏ। 8 ਲੋਕਾਂ ਦੇ ਕੋਵਿਡ ਸੈਂਪਲ ਜਾਂਚ ਲਈ ਭੇਜੇ ਗਏ ਹਨ ਇਨ੍ਹਾਂ ਦੀ ਰਿਪੋਰਟ ਵੀਰਵਾਰ ਸ਼ਾਮ ਤਕ ਆਵੇਗੀ।

ਸ਼ਹਿਰ 'ਚ ਵੀਰਵਾਰ ਨੂੰ 13 ਥਾਵਾਂ 'ਤੇ ਲੋਕਾਂ ਦਾ ਫ੍ਰੀ ਕੋਰੋਨਾ ਟੀਕਾਕਰਨ ਹੋਵੇਗਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੁਖਨਾ ਲੇਕ 'ਤੇ ਸ਼ਾਮ 4 ਤੋਂ 8 ਵਜੇ ਤਕ, ਸੈਕਟਰ-29 ਏ ਸਥਿਤ ਸੇਵਾ ਧਾਮ/ਭਾਰਤੀ ਵਿਕਾਸ ਪਰੀਸ਼ਦ, ਸੈਕਟਰ-27 ਡੀ ਸਥਿਤ ਰਾਧਾ ਸਵਾਮੀ ਸਤਿਸੰਗ ਭਵਨ, ਮੌਲੀਜਾਗਰਾਂ ਸੰਤ ਨਿਰੰਕਾਰੀ ਭਵਨ, ਮੌਲੀਜਾਗਰਾਂ ਵਿਕਾਸ ਨਗਰ ਸਥਿਤ ਗਵਰਨਮੈਂਟ ਮਾਡਲ ਹਾਈ ਸਕੂਲ, ਸੈਕਟਰ-42 ਸਥਿਤ ਪੋਸਟ ਗ੍ਰੇਜੂਏਟ ਗਵਰਨਮੈਂਟ ਕਾਲਜ ਫਾਰ ਗਰਲਜ਼, ਸੈਕਟਰ-25 ਕਮਿਊਨਿਟੀ ਸੈਂਟਰ ਆਦਿ ਥਾਵਾਂ 'ਤੇ ਵੈਕਸੀਨੇਸ਼ਨ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਤੇ ਹੱਲੋਮਾਜਰਾ ਬਾਬਾ ਸਮਾਧਾਨ ਮੰਦਰ 'ਚ ਲੋਕਾਂ ਦਾ ਟੀਕਾਕਰਨ ਹੋਵੇਗਾ।

ਹੁਣ ਤਕ 61,943 ਲੋਕਾਂ 'ਚ ਹੋ ਚੁੱਕੀ ਹੈ ਕੋਰੋਨਾ ਦੀ ਪੁਸ਼ਟੀ

ਹੁਣ ਤਕ 61,943 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤਕ ਕੋਰੋਨਾ ਨਾਲ 809 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ 0.31 ਫੀਸਦੀ ਦੀ ਦਰ ਤੋਂ ਇਨਫੈਕਟਿਡ ਮਾਮਲੇ ਦਰਜ ਕੀਤੇ ਗਏ ਹਨ।

Posted By: Amita Verma