ਗੁਰਮੁੱਖ ਵਾਲੀਆ, ਐੱਸਏਐੱਸ ਨਗਰ : ਨਗਰ ਨਿਗਮ ਦੀ ਕੌਂਸਲਰ ਤੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਦੇ ਪਤੀ ਅਰਵਿੰਦਰ ਸਿੰਘ ਕੰਗ (ਜੋ ਬੀਤੇ ਕੱਲ੍ਹ ਫੇਜ਼-3 ਬੀ 2 ਦੀ ਮਾਰਕੀਟ ਤੋਂ ਅਚਾਨਕ ਲਾਪਤਾ ਹੋ ਗਿਆ ਸੀ) ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਕਸਬੇ ਦੇ ਗੋਵਰਧਨ ਹੋਟਲ ਤੋਂ ਮਿਲ ਗਏ ਹਨ। ਉਨ੍ਹਾਂ ਦੇ ਸਿਰ 'ਤੇ ਹਲਕੀ ਸੱਟ ਲੱਗੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਹੋਟਲ ਦੇ ਬਾਥਰੂਮ 'ਚ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਸੱਟ ਲੱਗੀ ਹੈ।

ਬੀਬੀ ਕੰਗ ਅਨੁਸਾਰ ਉਨ੍ਹਾਂ ਦੇ ਪਤੀ ਅਨੁੁਸਾਰ ਉਨ੍ਹਾਂ ਦਾ ਦਿਲ ਕਰ ਰਿਹਾ ਸੀ ਕਿ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਾਉਂਟਾ ਸਾਹਿਬ ਜਾਣ ਅਤੇ ਇਸ ਲਈ ਉਹ ਅਚਾਨਕ ਉੱਥੋਂ ਨਿਕਲ ਗਏ ਅਤੇ ਬੱਸ ਫੜ ਕੇ ਪਾਉਂਟਾ ਸਾਹਿਬ ਪਹੁੰਚ ਗਏ। ਫੋਨ ਦਾ ਚਾਰਜਰ ਨਾਲ ਨਾ ਹੋਣ ਅਤੇ ਫੋਨ ਦੀ ਬੈਟਰੀ ਖ਼ਤਮ ਹੋਣ ਕਾਰਨ ਉਨ੍ਹਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋਇਆ ਅਤੇ ਲੇਟ ਹੋਣ ਕਾਰਨ ਉਹ ਉੱਥੇ ਹੀ ਰੁਕ ਗਏ ਸਨ ਤੇ ਹੁਣ ਉਹ ਵਾਪਸ ਆ ਗਏ ਹਨ।