ਜੇਐੱਨਐੱਨ, ਚੰਡੀਗੜ੍ਹ

ਚੰਡੀਗੜ੍ਹ ਸਿੱਖਿਆ ਵਿਭਾਗ ਸੈਕਟਰ-9 ਦੀ ਕਾਲਜ ਬ੍ਾਂਚ ਵਿਚ ਕੰਮ ਕਰਦੇ ਮੁਲਾਜ਼ਮ ਨੂੰ 30 ਜੂਨ ਨੂੰ ਤਰੱਕੀ ਮਿਲਣੀ ਸੀ ਤੇ 29 ਨੂੰ ਉਸ ਦਾ ਜਨਮ ਦਿਨ ਸੀ। ਇਸੇ ਦਿਨ ਦੀ ਖ਼ੁਸ਼ੀ ਵਿਚ ਸਿੱਖਿਆ ਵਿਭਾਗ ਦੀ ਪਹਿਲੀ ਮੰਜ਼ਲ 'ਤੇ ਕੇਕ ਕੱਟਿਆ ਗਿਆ। ਇਹ ਕੇਕ ਉਸ ਦੇ 10 ਸਹਿ-ਕਰਮੀਆਂ ਨੇ ਖਾਧਾ। 2 ਜੁਲਾਈ ਨੂੰ ਇਕ ਇਸਤਰੀ ਮੁਲਾਜ਼ਮ ਦਫ਼ਤਰ ਕੰਮ 'ਤੇ ਨਹੀਂ ਆਈ ਕਿਉਂਜੋ ਉਸ ਨੂੰ ਬੁਖ਼ਾਰ ਸੀ। ਦੁਪਹਿਰ ਤਕ ਉਸ ਦੇ ਨਾਲ ਕੰਮ ਕਰਨ ਵਾਲੀ ਦੂਜੀ ਅੌਰਤ ਨੰੂ ਖੰਘ ਦੀ ਸ਼ਿਕਾਇਤ ਸੀ। ਖੰਘ ਨਾ ਰੁਕਣ ਕਾਰਨ ਉਸ ਦਾ ਕੋਰੋਨਾ ਟੈਸਟ ਕਰਾਇਆ ਗਿਆ ਤੇ ਪੂਰੀ ਬ੍ਾਂਚ ਸੀਲ ਕਰ ਦਿੱਤੀ ਗਈ। ਉਥੇ ਜਿਹੜੀ ਇਸਤਰੀ ਮੁਲਾਜ਼ਮ ਨੂੰ ਬੁਖ਼ਾਰ ਸੀ, ਉਸ ਨੂੰ ਵੀ ਤਿੰਨ ਜੁਲਾਈ ਸਵੇਰੇ ਸੈਕਟਰ-16 ਸਥਿਤ ਹਸਪਤਾਲ ਵਿਚ ਦਾਖ਼ਲ ਕਰਾ ਦਿੱਤਾ ਗਿਆ ਤੇ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ। 3 ਜੁਲਾਈ ਨੂੰ ਖੰਘ ਦੀ ਮਰੀਜ਼ ਅੌਰਤ ਦੀ ਰਿਪੋਰਟ ਸਾਢੇ 12 ਵਜੇ ਪੁੱਜੀ ਸੀ ਤੇ ਉਹ ਪਾਜ਼ੇਟਿਵ ਆਈ ਸੀ। ਇਸ ਮਗਰੋਂ ਪੂਰੇ ਮਹਿਕਮੇ ਨੂੰ ਭਾਜੜਾਂ ਪੈ ਗਈਆਂ। ਅੌਰਤ ਦੇ ਪਾਜ਼ੇਟਿਵ ਆਉਣ ਮਗਰੋਂ ਸ਼ਨਿੱਚਰਵਾਰ ਨੂੰ ਸਵੇਰੇ ਸਬੰਧਤ ਮਹਿਕਮੇ ਦੇ 10 ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਲਈ ਸੈਕਟਰ 32 ਦੇ ਹਸਪਤਾਲ ਭੇਜਿਆ ਗਿਆ।

ਇਮਾਰਤ ਕੀਤੀ ਸੈਨੇਟਾਈਜ਼

ਅੌਰਤ ਦੇ ਪਾਜ਼ੇਟਿਵ ਆਉਣ ਮਗਰੋਂ ਸ਼ਨਿੱਚਰਵਾਰ ਨੂੰ ਪੂਰੀ ਇਮਾਰਤ ਸੈਨੇਟਾਈਜ਼ ਕੀਤੀ ਗਈ ਤੇ ਸੀਲ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਐਤਵਾਰ ਤਕ ਹੋਰਨਾਂ ਲੋਕਾਂ ਦੀ ਰਿਪੋਰਟ ਆ ਜਾਵੇਗੀ। 2 ਤੋਂ 3 ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਆਏ ਤਾਂ ਇਮਾਰਤ ਸਤ ਦਿਨਾਂ ਲਈ ਸੀਲ ਰਹੇਗੀ। ਇਸ ਬਾਰੇ ਫ਼ੈਸਲਾ 5 ਜੁਲਾਈ ਸ਼ਾਮ ਵੇਲੇ ਲਿਆ ਜਾਵੇਗਾ।