ਜੇ ਐੱਸ ਕਲੇਰ, ਜ਼ੀਰਕਪੁਰ : ਕੋਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਨੂੰ ਲੈ ਕੇ ਡਿਪਟੀ ਕਮਸ਼ਿਨਰ ਮੋਹਾਲੀ ਦੀਆਂ ਹਦਾਇਤਾਂ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਡਿਸਪੈਂਸਰੀ ਭਬਾਤ ਦੇ ਸਮੂਹ ਸਟਾਫ਼ ਵੱਲੋਂ ਨਵਨਿਯੁਕਤ ਕੌਂਸਲਰ ਜਸਵਿੰਦਰ ਸਿੰਘ ਲੌਂਗੀਆਂ ਤੇ ਕੌਂਸਲਰ ਨਵਤੇਜ ਨਵੀ ਧੀਮਾਨ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ। ਇਸ ਮੌਕੇ ਖ਼ੇਤਰ 'ਤੇ ਪੰਤਾਲੀ ਸਾਲ ਤੋਂ ਉਤੋਂ ਦੇ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ। ਇਸ ਮੌਕੇ ਐੱਮਪੀਐੱਚਡਬਲਯੂ ਮੈਡਮ ਗੁਰਪ੍ਰਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਕੋਰੋਨਾ ਮਹਾਮਾਰੀ ਦੀ ਬਿਮਾਰੀ ਨਾਲ ਲੜਣ ਲਈ ਸਾਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ੍ਹ ਕਿਹਾ ਕਿ ਸਮਾਜਿਕ ਦੂਰੀ ਬਣਾਈ ਰਖਣਾ, ਮਾਸਕ ਲਗਾਉਣਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਆਦਿ ਜ਼ਰੂਰੀ ਹੈ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਲੌਂਗੀਆਂ ਅਤੇ ਕੌਂਸਲਰ ਨਵਤੇਜ ਨਵੀ ਧੀਮਾਨ ਨੇ ਦੱਸਿਆ ਕਿ ਪਿੰਡ ਭਬਾਤ ਦੀ ਡਿਸਪੈਂਸਰੀ 'ਚ ਅੱਜ ਦੇ ਕੈਂਪ ਦੌਰਾਨ 109 ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਉਨਾਂ੍ਹ ਦੱਸਿਆ ਕਿ ਹੁਣ ਲੋਕਾਂ ਵਿਚ ਵੈਕਸੀਨ ਲਗਾਉਣ ਦਾ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਕੋਰੋਨਾ ਵੈਕਸੀਨ ਜ਼ਰੂਰ ਲਾਗਵਾਵੇ ਅਤੇ ਲਾਕਡਾਊਨ ਦੌਰਾਨ ਕੋਈ ਵੀ ਵਿਅਕਤੀ ਬਿਨਾਂ ਐਮਰਜੈਂਸੀ ਕੰਮ ਤੋਂ ਘਰ ਦੇ ਬਹਾਰ ਨਾ ਨਿਕਲੋ।