ਜ.ਸ. ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਚੰਡੀਗੜ੍ਹ ਵਿੱਚ ਇਸ ਬਿਮਾਰੀ ਨੇ ਵਸਨੀਕਾਂ ਅਤੇ ਸਿਹਤ ਵਿਭਾਗ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ। ਕਿਉਂਕਿ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਰੀਜ਼ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਤਿੰਨ ਦਿਨ ਪਹਿਲਾਂ ਹਸਪਤਾਲਾਂ ਵਿੱਚ ਸਿਰਫ਼ 2 ਮਰੀਜ਼ ਦਾਖ਼ਲ ਸਨ, ਪਰ ਹੁਣ ਵੱਖ-ਵੱਖ ਹਸਪਤਾਲਾਂ ਵਿੱਚ ਕੋਰੋਨਾ ਦੇ 8 ਮਰੀਜ਼ ਦਾਖ਼ਲ ਹਨ। ਪੀਜੀਆਈ ਤੇ ਜੀਐਮਸੀਐਚ-32 ਵਿੱਚ ਕੋਰੋਨਾ ਦੇ 3-3 ਅਤੇ ਜੀਐਮਐਸਐਚ-16 ਵਿੱਚ 2 ਮਰੀਜ਼ ਦਾਖਲ ਹਨ।

ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਵਿੱਚ 13 ਨਵੇਂ ਕੋਰੋਨਾ ਸੰਕਰਮਿਤ ਮਰੀਜ਼ ਸਾਹਮਣੇ ਆਏ ਹਨ। ਅਜਿਹੇ 'ਚ ਹੁਣ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 77 ਹੋ ਗਈ ਹੈ। ਇਨ੍ਹਾਂ ਵਿੱਚੋਂ ਸੈਕਟਰ-20, 26, 33, 35, 36, 38, 42, 45, 49, ਸੈਕਟਰ-38 ਵੈਸਟ, ਪੀਜੀਆਈ ਕੈਂਪਸ ਵਿੱਚ ਇਕ-ਇਕ ਤੇ ਸੈਕਟਰ-27 ਵਿੱਚ ਦੋ ਵਿਅਕਤੀ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿੱਚ ਚਾਰ ਪੁਰਸ਼ ਅਤੇ ਨੌਂ ਔਰਤਾਂ ਸ਼ਾਮਲ ਹਨ। ।ਅਜਿਹੀ ਸਥਿਤੀ ਵਿੱਚ, ਸੰਕਰਮਣ ਦੀ ਦਰ 1.15 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਹਰ ਰੋਜ਼ ਔਸਤਨ 11 ਲੋਕ ਕੋਰੋਨਾ ਦੀ ਲਪੇਟ ਵਿੱਚ ਆਏ ਹਨ। ਪਿਛਲੇ 24 ਘੰਟਿਆਂ ਵਿੱਚ, 1134 ਲੋਕਾਂ ਦੇ ਕੋਵਿਡ ਸੈਂਪਲ ਟੈਸਟ ਕੀਤੇ ਗਏ ਹਨ।

ਚੰਡੀਗੜ੍ਹ ਵਿੱਚ ਹੁਣ ਤਕ ਕੁੱਲ 92,336 ਲੋਕਾਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਨੇ ਕੁੱਲ 11,79,721 ਲੋਕਾਂ ਦੇ ਕੋਵਿਡ ਟੈਸਟ ਕੀਤੇ ਹਨ। 10,85,636 ਲੋਕਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। ਤਕਨੀਕੀ ਖਾਮੀਆਂ ਕਾਰਨ 1,749 ਲੋਕਾਂ ਦੇ ਕੋਵਿਡ ਨਮੂਨੇ ਰੱਦ ਕਰ ਦਿੱਤੇ ਗਏ। ਹੁਣ ਤਕ 91,094 ਸੰਕਰਮਿਤ ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ।

20 ਅਪ੍ਰੈਲ ਤੋਂ ਬਾਅਦ ਨਵੇਂ ਕੇਸ ਵਧਣੇ ਸ਼ੁਰੂ ਹੋ ਗਏ

ਦੱਸ ਦਈਏ ਕਿ ਪਹਿਲੀ ਅਪ੍ਰੈਲ 'ਚ ਸ਼ਹਿਰ 'ਚ ਰੋਜ਼ਾਨਾ ਕੁਝ ਹੀ ਮਰੀਜ਼ ਆ ਰਹੇ ਸਨ। ਪਰ 20 ਅਪ੍ਰੈਲ ਤੋਂ ਬਾਅਦ, ਨਵੇਂ ਮਾਮਲਿਆਂ ਵਿੱਚ ਤੇਜ਼ੀ ਆਈ। ਇਸ ਦੇ ਨਾਲ ਹੀ ਮਈ ਮਹੀਨੇ ਵਿੱਚ ਸਭ ਤੋਂ ਵੱਧ 276 ਨਵੇਂ ਕੇਸ ਦਰਜ ਕੀਤੇ ਗਏ ਹਨ। 20 ਮਈ ਨੂੰ ਸ਼ਹਿਰ ਵਿੱਚ ਇਕੱਠੇ 18 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ 18 ਮਈ ਨੂੰ 16 ਮਈ ਅਤੇ 14 ਮਈ ਨੂੰ 18 ਨਵੇਂ ਮਰੀਜ਼ ਮਿਲੇ ਸਨ। 11 ਮਈ ਨੂੰ ਇਕ ਦਿਨ ਵਿੱਚ 22 ਕੇਸ ਆਏ ਸਨ। ਇਸ ਤੋਂ ਪਹਿਲਾਂ 5, 16 ਮਈ ਅਤੇ 3 ਮਈ ਨੂੰ 14 ਨਵੇਂ ਮਾਮਲੇ ਸਾਹਮਣੇ ਆਏ ਹਨ।

Posted By: Sandip Kaur