ਜੇਐੱਨਐੱਨ, ਚੰਡੀਗੜ੍ਹ

ਕੋਰੋਨਾ ਲਾਗ ਦੇ ਮਾਮਲੇ ਘੱਟ ਨਹੀਂ ਰਹੇ ਹਨ। ਸੋਮਵਾਰ ਨੂੁੰ ਸ਼ਹਿਰ ਵਿਚ ਕੋਰੋਨਾ ਦੇ 6 ਮਰੀਜ਼ਾਂ ਦੀ ਮੌਤ ਹੋ ਗਈ। ਸੈਕਟਰ-27 ਵਾਸੀ 58 ਸਾਲਾ ਵਿਅਕਤੀ ਦੀ ਪੀਜੀਆਈ ਵਿਚ ਇਲਾਜ ਵੇਲੇ ਮੌਤ ਹੋਈ ਹੈ, ਇਸ ਮਰੀਜ਼ ਨੂੰ ਸ਼ੂਗਰ ਰੋਗ ਤੇ ਹਾਈਪ੍ਰਟੈਂਸ਼ਨ ਦੀ ਬਿਮਾਰੀ ਸੀ। ਸੈਕਟਰ-20 ਵਾਸੀ 57 ਸਾਲਾ ਅੌਰਤ ਦੀ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ-16 ਵਿਚ ਇਲਾਜ ਦੌਰਾਨ ਮੌਤ ਹੋਈ ਹੈ, ਉਸ ਨੂੰ ਡਾਇਬਟੀਜ਼ ਦੀ ਬਿਮਾਰੀ ਵੀ ਸੀ। ਇਵੇਂ ਹੀ ਰਾਏਪੁਰ ਖੁਰਦ ਦੀ 51 ਸਾਲਾ ਅੌਰਤ ਦੀ ਜੀਐੱਮਐੱਸਐੱਚ-16 ਵਿਚ ਕੋਰੋਨਾ ਕਾਰਨ ਮੌਤ ਹੋਈ ਹੈ। ਸੈਕਟਰ-56 ਵਾਸੀ 50 ਸਾਲਾ ਸ਼ਖ਼ਸ ਦੀ ਜੀਐੱਮਸੀਐੱਚ-32 ਵਿਚ ਕੋਰੋਨਾ ਲਾਗ ਕਾਰਨ ਮੌਤ ਹੋਈ ਹੈ, ਮਰੀਜ਼ ਨੂੰ ਡਾਇਬਟੀਜ਼ ਵੀ ਸੀ। ਸੈਕਟਰ-8 ਵਾਸੀ 80 ਸਾਲਾ ਅੌਰਤ ਦੀ ਮੋਹਾਲੀ ਦੇ ਫੋਰਟੀਸ ਹਸਪਤਾਲ ਵਿਚ ਇਲਾਜ ਵੇਲੇ ਮੌਤ ਹੋਈ ਹੈ। ਕੋਰੋਨਾ ਲਾਗ ਸਬੰਧੀ 171 ਮਰੀਜ਼ਾਂ ਨੂੰ ਪੁਸ਼ਟੀ ਕੀਤੀ ਗਈ ਹੈ।

ਸੈਕਟਰ-25 ਵਾਸੀ 71 ਸਾਲਾ ਬਜ਼ੁਰਗ ਦੀ ਪੀਜੀਆਈ ਵਿਚ ਇਲਾਜ ਦੌਰਾਨ ਮੌਤ ਹੋਈ ਹੈ। ਸੋਮਵਾਰ ਨੂੰ ਕੋਰੋਨਾ ਲਾਗ ਸਬੰਧੀ 171 ਮਰੀਜ਼ਾਂ ਨੂੰ ਪੁਸ਼ਟੀ ਕੀਤੀ ਗਈ ਹੈ।