ਜ. ਸ., ਚੰਡੀਗੜ੍ਹ : ਸ਼ਹਿਰ 'ਚ ਅੱਜ 81 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ। ਬਜ਼ੁਰਗ ਸੈਕਟਰ-45 ਦਾ ਰਹਿਣ ਵਾਲਾ ਸੀ ਅਤੇ ਉਸਦਾ ਜੀਐੱਮਸੀਐੱਚ-32 'ਚ ਇਲਾਜ ਚੱਲ ਰਿਹਾ ਸੀ। ਕੋਰੋਨਾ ਦੇ 92 ਨਵੇਂ ਮਾਮਲੇ ਸਾਹਮਣੇ ਆਏ। ਲਾਗ ਦਰ 7.35 ਫੀਸਦੀ ਦਰਜ ਕੀਤੀ ਗਈ। ਬੀਤੇ ਹਫਤੇ 'ਚ ਰੋਜ਼ਾਨਾ ਅੌਸਤਨ 87 ਲੋਕ ਲਾਗ ਦੇ ਪਾਏ ਗਏ। ਕੁਲ 97,981 ਲੋਕਾਂ 'ਚ ਲਾਗ ਦੀ ਪੁਸ਼ਟੀ ਹੋ ਚੁੱਕੀ ਹੈ। 611 ਕੋਰੋਨਾ ਐਕਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ 24 ਘੰਟਿਆਂ 'ਚ 1252 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਸਿਹਤ ਵਿਭਾਗ ਵਲੋਂ 1274768 ਲੋਕਾਂ ਦਾ ਹੁਣ ਤਕ ਕੋਵਿਡ ਟੈਸਟ ਕੀਤਾ ਗਿਆ, 1175032 ਲੋਕਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। 1755 ਲੋਕਾਂ ਦੇ ਕੋਵਿਡ ਸੈਂਪਲ ਤਕਨੀਕੀ ਖਾਮੀਆਂ ਕਾਰਨ ਰੱਦ ਕੀਤੇ ਗਏ। 125 ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ 'ਤੇ ਡਿਸਚਾਰਜ ਕੀਤਾ ਗਿਆ। 96195 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਕੋਰੋਨਾ ਨਾਲ ਕੁਲ 1175 ਲੋਕਾਂ ਦੀ ਮੌਤ ਹੋ ਚੁੱਕੀ ਹੈ।