ਸਹਿਕਾਰਤਾ ਮੰਤਰੀ ਨੇ ਕੀਤੀ ਸਹਿਕਾਰੀ ਬੈਂਕ ਦੀ ਅਚਨਚੇਤੀ ਚੈਕਿੰਗ, ਬਰਾਂਚ ਮੈਨੇਜਰ ਤੇ ਸਹਾਇਕ ਮੈਨੇਜਰ ਨੂੰ ਮੁਅੱਤਲ ਕਰਨ ਦੇ ਆਦੇਸ਼
Publish Date:Tue, 23 Feb 2021 06:14 PM (IST)
v>
ਚੰਡੀਗੜ੍ਹ:
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਸੈਕਟਰ-17 ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਬਰਾਂਚ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਅੱਜ ਬਾਅਦ ਦੁਪਹਿਰ ਕੀਤੀ ਚੈਕਿੰਗ ਦੌਰਾਨ ਬਰਾਂਚ ਮੈਨੇਜਰ ਬਲਦੇਵ ਰਾਜ ਅਤੇ ਸਹਾਇਕ ਮੈਨੇਜਰ ਬਲਜਿੰਦਰ ਸਿੰਘ ਗੈਰ ਹਾਜ਼ਰ ਪਾਏ ਗਏ। ਸਹਿਕਾਰਤਾ ਮੰਤਰੀ ਦੋਵੇਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਿੱਥੇ ਸਹਿਕਾਰਤਾ ਵਿਭਾਗ ਕਿਸਾਨੀ ਭਾਈਚਾਰੇ ਤੇ ਪੇਂਡੂ ਖੇਤਰ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਉਥੇ ਸਹਿਕਾਰੀ ਬੈਂਕ ਦਾ ਸਿੱਧਾ ਸਬੰਧ ਸ਼ਹਿਰੀ ਤੇ ਪੇਂਡੂ ਸਭ ਤਰਾਂ ਦੇ ਉਪਭੋਗਤਾਵਾਂ ਨਾਲ ਹੈ ਜਿਸ ਕਾਰਨ ਅਨੁਸਾਸ਼ਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਹਿਕਾਰੀ ਬੈਂਕ ਸਮੇਤ ਹੋਰਨਾਂ ਸਹਿਕਾਰੀ ਅਦਾਰਿਆਂ ਵਿੱਚ ਡਿਊਟੀ ਵਿੱਚ ਕੋਤਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Posted By: Jagjit Singh