ਅਧੂਰਾ ਕੰਮ ਛੱਡ ਕੇ ਠੇਕੇਦਾਰ ਹੋਇਆ ਗ਼ਾਇਬ, ਸ਼ਹਿਰ ਵਾਸੀ ਪਰੇਸ਼ਾਨ, ਆਵਾਜਾਈ ’ਚ ਆਈ ਰੁਕਾਵਟ
ਸ਼ਹਿਰ ਦੇ ਸੈਕਟਰ-17 ਵਿਚ ਸੀਵਰੇਜ ਦੇ ਜ਼ਮੀਨਦੋਜ਼ ਪਾਈਪ ਪਾਉਣ ਦਾ ਕੰਮ ਪਿਛਲੇ 17 ਦਿਨਾਂ ਤੋਂ ਅੱਧ ਵਿਚਾਲੇ ਛੱਡ ਕੇ ਠੇਕੇਦਾਰ ਦੇ ਫ਼ਰਾਰ ਹੋ ਜਾਣ ਕਾਰਨ ਸੈਕਟਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਸੈਕਟਰ‘17 ਦੀਆਂ ਗਲੀਆਂ ਅਤੇ ਸੜਕਾਂ 'ਤੇ ਸੀਵਰੇਜ ਪਾਈਪ ਪਾਉਣ ਲਈ ਡੂੰਘੇ ਟੋਏ ਪੁੱਟੇ ਗਏ ਸਨ। ਕੰਮ ਸ਼ੁਰੂ ਹੋਏ ਨੂੰ 17 ਦਿਨ ਬੀਤ ਚੁੱਕੇ ਸਨ ਪਰ ਅਚਾਨਕ ਠੇਕੇਦਾਰ ਕੰਮ ਬੰਦ ਕਰਕੇ ਗਾਇਬ ਹੋ ਗਿਆ ਹੈ।
Publish Date: Sun, 07 Dec 2025 12:34 PM (IST)
Updated Date: Sun, 07 Dec 2025 12:38 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਸ਼ਹਿਰ ਦੇ ਸੈਕਟਰ-17 ਵਿਚ ਸੀਵਰੇਜ ਦੇ ਜ਼ਮੀਨਦੋਜ਼ ਪਾਈਪ ਪਾਉਣ ਦਾ ਕੰਮ ਪਿਛਲੇ 17 ਦਿਨਾਂ ਤੋਂ ਅੱਧ ਵਿਚਾਲੇ ਛੱਡ ਕੇ ਠੇਕੇਦਾਰ ਦੇ ਫ਼ਰਾਰ ਹੋ ਜਾਣ ਕਾਰਨ ਸੈਕਟਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਸੈਕਟਰ‘17 ਦੀਆਂ ਗਲੀਆਂ ਅਤੇ ਸੜਕਾਂ 'ਤੇ ਸੀਵਰੇਜ ਪਾਈਪ ਪਾਉਣ ਲਈ ਡੂੰਘੇ ਟੋਏ ਪੁੱਟੇ ਗਏ ਸਨ। ਕੰਮ ਸ਼ੁਰੂ ਹੋਏ ਨੂੰ 17 ਦਿਨ ਬੀਤ ਚੁੱਕੇ ਸਨ ਪਰ ਅਚਾਨਕ ਠੇਕੇਦਾਰ ਕੰਮ ਬੰਦ ਕਰਕੇ ਗਾਇਬ ਹੋ ਗਿਆ ਹੈ।
ਕੰਮ ਅਧੂਰਾ ਰਹਿਣ ਕਾਰਨ ਗਲੀਆਂ ਵਿਚ ਖੁੱਲ੍ਹੇ ਖੱਡੇ ਅਤੇ ਖਿਲਰੀ ਮਿੱਟੀ ਆਵਾਜਾਈ ਵਿਚ ਰੁਕਾਵਟ ਪਾ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਗਲੀਆਂ ਵਿਚ ਖੱਡਿਆਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਖ਼ਾਸ ਕਰਕੇ ਰਾਤ ਦੇ ਸਮੇਂ, ਬਰਸਾਤ ਦੇ ਦਿਨਾਂ ਵਿਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਸੈਕਟਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ।
ਜਦੋਂ ਇਸ ਸਬੰਧੀ ਸਬੰਧਤ ਜੇਈ ਕੰਵਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੈਕਟਰ 17 ਦੇ ਕੁਝ ਹਿੱਸੇ ਵਿਚ ਗਲੀਆਂ ਤੰਗ ਹਨ, ਉਥੇ ਟਰਾਲੀ ਅਤੇ ਹੋਰ ਸਾਮਾਨ ਨਹੀਂ ਜਾਂਦਾ, ਇਸ ਕਰਕੇ ਗਲੀਆਂ ਅਤੇ ਨਾਲੀਆਂ ਵਿਚ ਪਾਈਪ ਪਾਉਣ ਦੇ ਕੰਮ ਦਾ ਸਾਮਾਨ ਮਜ਼ਦੂਰਾਂ ਵੱਲੋਂ ਲੈ ਜਾਇਆ ਜਾ ਰਿਹਾ ਹੈ। ਇਸ ਕਰਕੇ ਕੰਮ ਮੁਕੰਮਲ ਹੋਣ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕੰਮ ਨੂੰ ਪੂਰਾ ਕਰਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।