ਜੇਐਨਐਨ,ਚੰਡੀਗੜ੍ਹ : ਕੈਰੀ ਬੈਗ ਲਈ ਗਾਹਕ ਤੋਂ ਨੌਂ ਰੁਪਏ ਵਸੂਲਣੇ ਏਲਾਂਤੇ ਮਾਲ ਸਥਿਤ ਵਾਈਲਡਕ੍ਰਾਫਟ ਸ਼ੋਅਰੂਮ ਨੂੰ ਮਹਿੰਗਾ ਪੈ ਗਿਆ। ਕੰਜ਼ਿਊਮਰ ਫੋਰਮ ਨੇ ਮਾਲੇ ਦੀ ਸੁਣਵਾਈ ਕਰਦੇ ਹੋਏ ਸ਼ੋਅਰੂਮ 'ਤੇ 1100 ਰੁਪਏ ਹਰਜਾਨਾ ਲਾਇਆ ਹੈ। ਇਸ ਦੇ ਨਾਲ ਹੀ ਕੈਰੀ ਬੈਗ ਲਈ ਗਾਹਕ ਤੋਂ ਲਏ ਗਏ 9 ਰੁਪਏ ਵੀ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਉਥੇ ਕੇਸ ਖ਼ਰਚ ਦੇ ਰੂਪ ਵਿਖ 2100 ਰੁਪਏ ਦੇਣ ਲਈ ਵੀ ਕਿਹਾ ਹੈ।

ਸੈਕਟਰ 26 ਵਾਸੀ ਵਰੁਣ ਕੁਮਾਰ ਨੇ ਉਕਤ ਸ਼ੋਅਰੂਮ ਤੋਂ 12 ਮਈ 2019 ਨੂੰ ਸਾਮਾਨ ਖਰੀਦਿਆ ਸੀ। ਜਦੋਂ ਉਹ ਬਿਲਿੰਗ ਕਾਉਂਟਰ 'ਤੇ ਬਿੱਲ ਜਮ੍ਹਾ ਕਰਵਾਉਣ ਲਈ ਗਏ ਤਾਂ ਉਥੇ ਬੈਠੇ ਮੁਲਾਜ਼ਮ ਨੇ ਉਸ ਤੋਂ ਕੈਰੀ ਬੈਗ ਲਈ ਵੱਖਰੇ 9 ਰੁਪਏ ਵਸੂਲੇ। ਗਾਹਕ ਨੇ ਕਰਮਚਾਰੀ ਨੂੰ ਅਜਿਹਾ ਕਰਨ ਲਈ ਗੈਰਕਾਨੂੰਨੀ ਦੱਸਿਆ ਪਰ ਉਹ ਨਹੀਂ ਮੰਨਿਆ। ਪਰੇਸ਼ਾਨ ਹੋ ਕੇ ਵਰੁਣ ਕੁਮਾਰ ਨੇ ਕੰਜ਼ਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ। ਉਥੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਜ਼ਿਊਮਰ ਫੋਰਮ ਨੇ ਇਹ ਫੈਸਲਾ ਸੁਣਾਇਆ ਹੈ।

Posted By: Tejinder Thind