ਜੇਐੱਸ ਕਲੇਰ, ਜ਼ੀਰਕਪੁਰ : ਲਿਟਲ ਜੈਂਮ ਪ੍ਰਰਾਇਮਰੀ ਸਕੂਲ ਬਲਟਾਣਾ ਵੱਲੋਂ ਤੀਜੀ ਵਰੇ੍ਹਗੰਢ ਮਨਾਈ ਗਈ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਪੰਕਜ ਨਾਗੀ ਨੇ ਦੱਸਿਆ ਕਿ ਲਿਟਲ ਜੈਂਮ ਪ੍ਰਰਾਇਮਰੀ ਸਕੂਲ ਦੀ ਅੱਜ ਤੀਜੀ ਵਰੇ੍ਹਗੰਢ ਮਨਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਇਲਾਕੇ 'ਚ ਲੋੜਵੰਦ ਵਿਦਿਆਰਥੀਆਂ ਦੀ ਲਗਾਤਾਰ ਮਦਦ ਕਰ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਜੀਐੱਸ ਮੈਮੋਰੀਅਲ ਪਬਲਿਕ ਸਕੂਲ ਦੀ ਪਿੰ੍ਸੀਪਲ ਪਰਮਜੀਤ ਕੌਰ ਸੋਢੀ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਪੋ੍ਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਹੋਈ। ਬੱਚਿਆਂ ਦੇ ਰੰਗ-ਬਿਰੰਗੀਆਂ ਪੁਸ਼ਾਕਾਂ 'ਚ ਸਜੇ ਸਵਾਗਤੀ ਗੀਤ ਨੇ ਸਭ ਦਾ ਮਨ ਮੋਹ ਲਿਆ। ਪੰਜਾਬੀ ਲੋਕ ਨਾਚ ਭੰਗੜੇ ਤੇ ਗਿੱਧੇ ਨੇ ਨਜ਼ਾਰਾ ਪੇਸ਼ ਕੀਤਾ।

ਇਸ ਮੌਕੇ ਪਰਮਜੀਤ ਕੌਰ ਸੋਢੀ ਨੇ ਸਕੂਲ ਪ੍ਰਬੰਧਕਾਂ ਨੂੰ ਤੀਜੀ ਵਰੇ੍ਹਗੰਢ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਬਲਟਾਣਾ ਖ਼ੇਤਰ 'ਚ ਵਿਦਿਆ ਦੇ ਖੇਤਰ 'ਚ ਵਿਦਿਆਰਥੀਆਂ ਦਾ ਚਾਨਣ ਮੁਨਾਰਾ ਕਰ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ 'ਚ ਯੋਗ ਤੇ ਤਜਰਬੇਕਾਰ ਅਧਿਆਪਕ ਮੌਜੂਦ ਹਨ। ਇਸ ਮੌਕੇ ਭਾਰਤੀ ਨਾਰੀ ਸਵਾਭਿਮਾਨ ਟੀਮ ਅਤੇ ਬਾਲਾਜੀ ਮੰਡਲ ਵੱਲੋਂ ਸਕੂਲ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੀਆਂ ਗਈਆਂ ਅਣਗਿਣਤ ਪ੍ਰਰਾਪਤੀਆਂ ਲਈ ਸ਼ੁਕਰਾਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਉੱਨਤੀ ਦੀਆਂ ਬੁਲੰਦੀਆਂ 'ਤੇ ਪਹੁੰਚਣ ਦੀ ਅਰਦਾਸ ਕੀਤੀ ਗਈ। ਪੋ੍ਗਰਾਮ ਦੌਰਾਨ ਆਏ ਮਹਿਮਾਨਾਂ ਅਤੇ ਸਮਾਜਿਕ ਸੰਗਠਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਿ੍ਰਸੀਪਲ ਪੰਕਜ ਨਾਗੀ, ਰਿੱਤੂ ਨਾਗੀ, ਕਿੰਮੀ ਮਦਾਨ, ਸੰਗੀਤਾ ਚੌਹਾਨ, ਪੂਨਮ ਰਾਣਾ, ਨੀਲਮ ਸਿੰਘ, ਭਾਵਨਾ ਚੌਧਰੀ, ਸਰਬਜੀਤ ਕੌਰ, ਨਵਪ੍ਰਰੀਤ, ਬਿੰਦੂ ਅਤੇ ਪ੍ਰਰੀਤੀ ਮੌਜੂਦ ਸਨ।