20ਸੀਐਚਡੀ8ਪੀ

ਕੈਪਸ਼ਨ : ਜ਼ਿਲ੍ਹਾ ਸਿਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਸਰਕਾਰੀ ਹਾਈ ਸਕੂਲ ਬਲੌਂਗੀ ਵਿਖੇ ਕਰਵਾਏ ਗਏ ਕੰਪਿਊਟਰ ਵਿਸ਼ੇ ਦੇ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨਾਲ।

* ਮੁੱਲਾਂਪੁਰ ਤੇ ਮਛਲੀ ਕਲਾਂ ਦੇ ਵਿਦਿਆਰਥੀ ਛਾਏ

* ਜ਼ਿਲ੍ਹਾ ਸਿਖਿਆ ਅਫ਼ਸਰ ਨੇ ਕੀਤੀ ਸ਼ਿਰਕਤ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਪਿੰਡ ਬਲੌਂਗੀ ਦੇ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਵਿਸ਼ੇ ਨਾਲ ਸਬੰਧਤ ਦੋ ਰੋਜ਼ਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਖਰੜ ਬਲਾਕ ਇਕ ਦੇ 25 ਸਕੂਲਾਂ ਦੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬੀ ਤੇ ਅੰਗਰੇਜ਼ੀ ਟਾਈਪਿੰਗ, ਕੁਇਜ਼, ਐਕਟੀਵਿਟੀਜ਼, ਸ਼ੋਅ ਐਂਡ ਟੈਲ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਐਂਡ ਈ-ਮੇਲ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਕੰਪਿਊਟਰ ਫ਼ੈਕਲਟੀ ਡਿੰਪਲ ਗਰਗ ਤੇ ਮੁੱਖ ਅਧਿਆਪਕਾ ਰਾਜੇਸ਼ਵਰ ਕੌਰ ਦੀ ਨਿਗਰਾਨੀ ਹੇਠ ਚੱਲੇ ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਦਿਨ ਜ਼ਿਲ੍ਹਾ ਸਿਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਨੇ ਸ਼ਿਰਕਤ ਕੀਤੀ ਅਤੇ ਮੁਕਾਬਲੇ 'ਚ ਪਹੁੰਚੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਵੀ ਜਾਇਜ਼ਾ ਲਿਆ।

ਦੋ ਦਿਨ ਤਕ ਚੱਲੇ ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਹਨ।

ਕੰਪਿਊਟਰ ਮੁਕਾਬਲੇ ਦਾ ਨਤੀਜਾ

ਛੇਵੀਂ ਜਮਾਤ 'ਚੋਂ ਸਰਕਾਰੀ ਹਾਈ ਸਕੂਲ ਨਿਆ ਗਾਉਂ ਦਾ ਬਿਜੇਸ਼ਵਰ ਪ੍ਰਤਾਪ ਪਹਿਲੇ ਤੇ ਸਰਕਾਰੀ ਮਿਡਲ ਸਕੂਲ ਗੁਡਾਨਾ ਦਾ ਰਾਜਵੀਰ ਸਿੰਘ ਦੂਜੇ ਥਾਂ 'ਤੇ ਰਿਹਾ। 7ਵੀਂ ਜਮਾਤ 'ਚੋਂ ਸਰਕਾਰੀ ਹਾਈ ਸਕੂਲ ਨਿਆ ਗਾਉਂ ਦੀ ਮਹਿਕ ਖ਼ਾਨ ਪਹਿਲੇ ਤੇ ਸਰਕਾਰੀ ਹਾਈ ਸਕੂਲ ਦਾਉਂ ਦੀ ਨੀਤੂ ਕੁਮਾਰੀ ਦੂਜੇ ਥਾਂ 'ਤੇ ਰਹੀ। 8ਵੀਂ ਜਮਾਤ 'ਚੋਂ ਸਰਕਾਰੀ ਹਾਈ ਸਕੂਲ ਨਿਆ ਗਾਉਂ ਦੀ ਭਗਵਤੀ ਪਹਿਲੇ ਤੇ ਸਰਕਾਰੀ ਹਾਈ ਸਕੂਲ ਬਲੌਂਗੀ ਦੀ ਕੀਰਤੀ ਦੂਜੇ ਥਾਂ 'ਤੇ ਰਹੀ। 11ਵੀਂ ਜਮਾਤ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਦਾ ਅਮਿਤ ਕੁਮਾਰ ਪਹਿਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਾਂਪੁਰ ਦਾ ਹਰਦੀਪ ਸਿੰਘ ਦੂਜੇ ਥਾਂ 'ਤੇ ਰਿਹਾ। 12ਵੀਂ ਜਮਾਤ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਆ ਸ਼ਹਿਰ ਬਡਾਲਾ ਦਾ ਸਪਿੰਦਰ ਸਿੰਘ ਪਹਿਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਦੀ ਸਨੇਹਾ ਸੂਦ ਦੂਜੇ ਥਾਂ 'ਤੇ ਰਹੀ।

ਟਾਈਪਿੰਗ ਮੁਕਾਬਲੇ ਦਾ ਨਤੀਜਾ

ਸਰਕਾਰੀ ਹਾਈ ਸਕੂਲ ਨਿਆ ਗਾਉਂ ਦਾ ਬਿਜੇਸ਼ਵਰ 6ਵੀਂ, ਮਹਿਕ ਖ਼ਾਨ 7ਵੀਂ, ਸਰਕਾਰੀ ਹਾਈ ਸਕੂਲ ਸੈਦਪੁਰ ਦੀ ਪ੍ਰਨੀਤ ਕੌਰ 8ਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਾਂਪੁਰ ਦਾ ਹਰਦੀਪ ਸਿੰਘ 11ਵੀਂ ਤੇ ਜੂਬਰ 12ਵੀਂ 'ਚੋਂ ਪਹਿਲੇ ਥਾਂ 'ਤੇ ਰਿਹਾ।

ਐਕਟੀਵੀਟੀਜ਼ ਨਤੀਜਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਡਾ ਦੀ ਲਵਲੀ 6ਵੀਂ ਜਮਾਤ, ਇਸੇ ਸਕੂਲ ਦੀ ਗੁਰਲੀਨ 7ਵੀਂ ਜਮਾਤ, ਸਰਕਾਰੀ ਹਾਈ ਸਕੂਲ ਦਾਉਂ ਦਾ ਅੰਕਿਤ ਤੇ ਸਰਕਾਰੀ ਮਿਡਲ ਸਕੂਲ ਚਲਿਆਡਾ ਦੀ ਪਰਮਪ੍ਰੀਤ 8ਵੀਂ ਜਮਾਤ, ਸਰਕਾਰੀ ਹਾਈ ਸਕੂਲ ਪਰਛ ਦੀ ਹਰਪ੍ਰੀਤ ਕੌਰ 9ਵੀਂ ਜਮਾਤ, ਸਰਕਾਰੀ ਹਾਈ ਸਕੂਲ ਨਿਆ ਗਾਉਂ ਦਾ ਮੁਹੰਮਦ ਦਿਸ਼ਾਨ 10ਵੀਂ ਜਮਾਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਦਾ ਅਮਿਤ ਕੁਮਾਰ 11ਵੀਂ ਜਮਾਤ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਸਿਧਾਰਥ 12ਵੀਂ ਜਮਾਤ 'ਚੋਂ ਪਹਿਲੇ ਸਥਾਨ 'ਤੇ ਰਿਹਾ।

ਨੋਟਬੁਕ ਦਾ ਨਤੀਜਾ

ਸਰਕਾਰੀ ਹਾਈ ਸਕੂਲ ਨਿਆ ਗਾਉਂ ਦਾ ਬਿਜੇਸ਼ਵਰ 6ਵੀਂ ਜਮਾਤ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਰਾਜਨਦੀਪ ਕੌਰ 7ਵੀਂ ਜਮਾਤ, ਸਰਕਾਰੀ ਮਿਡਲ ਸਕੂਲ ਬਡਮਾਜਰਾ ਦੀ ਸ਼ੀਵਾਨਾ 8ਵੀਂ ਜਮਾਤ, ਸਰਕਾਰੀ ਗਰਲਜ਼ ਹਾਈ ਸਕੂਲ ਮੁੱਲਾਂਪੁਰ ਦੀ ਨਾਜ਼ੀਆ 9ਵੀਂ ਜਮਾਤ, ਸਰਕਾਰੀ ਹਾਈ ਸਕੂਲ ਬਲੌਂਗੀ ਦੀ ਪ੍ਰੀਤੀ 10ਵੀਂ ਜਮਾਤ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਪਿ੍ਰਯੰਕਾ ਪਹਿਲੇ ਥਾਂ 'ਤੇ ਰਹੀ।

ਸ਼ੋਅ ਐਂਡ ਟੈੱਲ ਦਾ ਨਤੀਜਾ

ਸਰਕਾਰੀ ਹਾਈ ਸਕੂਲ ਨਿਆ ਗਾਉਂ ਦਾ 10ਵੀਂ ਜਮਾਤ ਦਾ ਵਿਦਿਆਰਥੀ ਮੁਹੰਮਦ ਦਿਸ਼ਾਨ ਪਹਿਲੇ ਥਾਂ 'ਤੇ ਰਿਹਾ।

ਪੰਜਾਬ ਸਕੂਲ ਸਿਖਿਆ ਬੋਰਡ ਐਂਡ ਈਮੇਲ ਨਤੀਜਾ

ਗਰੁਪ ਏ 'ਚੋਂ ਪੀਐੱਸਈਬੀ 'ਚ ਸਰਕਾਰੀ ਹਾਈ ਸਕੂਲ ਪਰਛ ਦੀ ਹਰਪ੍ਰੀਤ ਕੌਰ, ਈਮੇਲ 'ਚ ਸਰਕਾਰੀ ਹਾਈ ਸਕੂਲ ਪਰਛ ਦੀ ਕੁਲਜੀਤ ਕੌਰ ਜਦਕਿ ਗਰੁਪ ਬੀ 'ਚ ਪੀਐੱਸਈਬੀ 'ਚੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਸਿਧਾਰਥ ਤੇ ਈਮੇਲ 'ਚੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਜਸਪ੍ਰੀਤ ਸਿੰਘ ਪਹਿਲੇ ਥਾਂ 'ਤੇ ਰਹੇ।