ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹਾ ਯੋਜਨਾ ਕਮੇਟੀ ਐੱਸਏਐੱਸ ਨਗਰ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਅੱਜ ਇੱਥੇ ਸਥਾਨਕ ਦਫ਼ਤਰ 'ਚ ਹਫ਼ਤਾਵਾਰ ਰੱਖੀ ਮੀਟਿੰਗ ਦੌਰਾਨ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਸਮੱਸਿਆਵਾਂ ਸੁਣੀਆਂ। ਅੱਜ ਦੀ ਮੀਟਿੰਗ 'ਚ ਗਊ ਸੇਵਾ ਸੰਮਿਤੀ ਮੋਹਾਲੀ ਨੇ ਆਵਾਰਾ ਪਸ਼ੂਆਂ ਦੀਆਂ ਮੁਸ਼ਕਿਲਾਂ ਸਬੰਧੀ ਅਤੇ ਗ੍ਰਾਮ ਪੰਚਾਇਤ ਪਿੰਡ ਤਿਊੜ ਵੱਲੋਂ ਪਿੰਡ 'ਚ ਖੇਡ ਮੈਦਾਨ ਲਈ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਪਿੰਡ 'ਚ ਟਿਊਵਲ ਲਗਾਉਣ ਲਈ ਜਗ੍ਹਾ ਸੰਬੰਧੀ ਵੀ ਗੱਲਬਾਤ ਕੀਤੀ ਗਈ। ਮੀਟਿੰਗ ਦੌਰਾਨ ਗ੍ਰਾਮ ਪੰਚਾਇਤ ਨਗਲੀਆਂ ਵੱਲੋਂ ਪਿੰਡ 'ਚ ਟੋਭੇ ਦੀ ਪੁਟਾਈ ਕਰਵਾਉਣ ਲਈ ਫੰਡ ਜਾਰੀ ਕਰਨ ਦੀ ਮੰਗ ਰੱਖੀ ਗਈ। ਯੂਥ ਵੈਲਫੇਅਰ ਕਲੱਬ ਪੰਜਾਬ ਬਲਾਕ ਖਰੜ ਵੱਲੋਂ ਨੌਜਵਾਨਾ ਲਈ ਖੇਡਾਂ ਦੇ ਸਮਾਨ ਦੀ ਮੰਗ ਲਈ ਮਤਾ ਪੇਸ਼ ਕੀਤਾ ਗਿਆ।

ਮੀਟਿੰਗ ਦੌਰਾਨ ਚੇਅਰਮੈਨ ਟਿੰਕੂ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਚਾਰ ਵਟਾਂਦਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਰਜਵੰਤ ਰਾਏ ਸ਼ਰਮਾ ਮੈਂਬਰ ਗਓ ਸੇਵਾ ਕਮਿਸ਼ਨ ਪੰਜਾਬ, ਸੁਖਦੀਪ ਸਿੰਘ ਸਾਬਕਾ ਕਮਿਸ਼ਨਰ, ਰਣਜੀਤ ਸਿੰਘ ਸਰਪੰਚ ਨਗਲਾ, ਅਸ਼ੀਸ਼ਪਾਲ ਗਰਗ ਪ੍ਰਧਾਨ ਗਓ ਸੇਵਾ ਸੰਮਤੀ, ਸਵਰਨ ਸਿੰਘ ਸਾਬਕਾ ਸਰਪੰਚ ਤਿਊੜ, ਸੁੱਚਾ ਸਿੰਘ ਪੜਛ, ਸੁਖਜਿੰਦਰ ਸਿੰਘ ਕਲੱਬ ਪ੍ਰਧਾਨ, ਪ੍ਰਰੇਮ ਕੁਮਾਰ ਖੋਜ ਅਫ਼ਸਰ, ਸੁਧੀਰ ਗੋਇਲ, ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਟੂ ਚੇਅਰਮੈਨ ਆਦਿ ਹਾਜ਼ਰ ਸਨ।