9 ਸੀਐਚਡੀ 251ਪੀ : ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਸਫ਼ਾਈ ਕਰਦੇ ਹੋਏ

ਬੇਦੀ ਕਾਲੇਵਾਲ, ਕੁਰਾਲੀ : ਸਵੱਛ ਭਾਰਤ ਮਿਸ਼ਨ ਤਹਿਤ ਗਾਂਧੀ ਜੈਅੰਤੀ ਮੌਕੇ ਪਪਰਾਲੀ ਰੋਡ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਚਲਾਈ, ਜਿਸ ਤਹਿਤ ਅਧਿਆਪਕਾਂ ਤੇ ਬੱਚਿਆਂ ਨੇ ਰਲ ਕੇ ਸਕੂਲ ਦੇ ਕੈਂਪਸ ਤੋਂ ਲੈ ਕੇ ਚਾਰਦੀਵਾਰੀ ਤੋਂ ਬਾਹਰ ਤਕ ਅਤੇ ਨੇੜਲੇ ਰਿਹਾਇਸ਼ੀ ਇਲਾਕੇ ਦੀ ਵੀ ਪਲਾਸਟਿਕ ਕਚਰੇ ਦੀ ਵਿਸ਼ੇਸ਼ ਤੌਰ 'ਤੇ ਇਕੱਠਾ ਕਰਕੇ ਸਫ਼ਾਈ ਕੀਤੀ ਸਕੂਲ ਦੀ ਪਿ੍ਰੰਸੀਪਲ ਪੀ ਸੰਗਰ ਨੇ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਜਿਸ ਤਹਿਤ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਸਕੂਲ ਦੇ ਡਾਇਰੈਕਟਰ ਅਸ਼ੋਕ ਕੁਮਾਰ ਕੌਸ਼ਲ ਨੇ ਵਿਦਿਆਰਥੀਆਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਪਾਲੀਥੀਨ ਦਾ ਕਚਰਾ ਸੈਂਕੜੇ ਹਜ਼ਾਰਾਂ ਸਾਲਾਂ ਤਕ ਸਾਡੇ ਵਾਤਾਵਰਣ ਵਿਚ ਰਹਿ ਸਕਦਾ ਹੈ, ਨਾ ਤਾਂ ਇਸ ਨੂੰ ਜੰਗ ਜਾਂ ਘੁਣ ਲੱਗਦੀ ਹੈ ਅਤੇ ਨਾ ਹੀ ਇਹ ਮਿੱਟੀ ਵਿਚ ਗਲਦਾ ਹੈ ਜੇਕਰ ਇਸ ਨੂੰ ਸਾੜ ਕੇ ਖ਼ਤਮ ਕੀਤਾ ਜਾਵੇ ਤਾਂ ਵੀ ਇਸ ਦੇ ਜਲਣ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਤੇ ਗੈਸਾਂ ਵਾਤਾਵਰਣ 'ਤੇ ਬੁਰਾ ਪ੍ਰਭਾਵ ਛੱਡਦੇ ਹਨ ਇਸ ਲਈ ਇਸ ਕਚਰੇ ਨੂੰ ਟਿਕਾਣੇ ਲਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।