9ਸੀਐਚਡੀ20ਪੀ

ਮੋਨਿਕਾ ਰਾਏ।

9ਸੀਐਚਡੀ20ਏਪੀ

ਐੱਸਡੀ ਰਤਨ।

9ਸੀਐਚਡੀ20ਬੀਪੀ

ਚਾਂਦਨੀ।

9ਸੀਐਚਡੀ20ਸੀਪੀ

ਸੋਨੂੰ ਸੇਠੀ।

ਅਮਿਤ ਕਾਲੀਆ, ਜ਼ੀਰਕਪੁਰ : ਕੋਰੋਨਾ ਦੇ ਇਸ ਦੂਜੇ ਕਹਿਰ ਚ ਜਿਥੇ ਕਿ ਦਿਨ ਬ ਦਿਨ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਹੀ ਲੋਕਾਂ ਨੂੰ ਹਸਪਤਾਲਾਂ ਦੇ 'ਚ ਬੈੱਡ ਤੱਕ ਨਹੀਂ ਮਿਲ ਰਹੇ ਅਤੇ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਜਿਸ ਕਾਰਨ ਹਸਪਤਾਲਾਂ 'ਚ ਬੈੱਡ ਨਾ ਮਿਲਣ ਕਾਰਨ ਬਹੁਤ ਸਾਰੇ ਲੋਕ ਆਪਣਾ ਦਮ ਤੋੜ ਦਿੰਦੇ ਹਨ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਸ਼ਹਿਰ ਵਾਸੀਆਂ ਨੇ ਇਸ ਤੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਕਿਉਂ ਨਾ ਬੰਦ ਪਏ ਸਕੂਲਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਲਈ ਆਈਸੋਲੇਸ਼ਨਪਏ ਸੈਂਟਰ 'ਚ ਤਬਦੀਲ ਕਰ ਦਿੱਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਰਾਈਵੇਟ ਸਕੂਲਾਂ 'ਚ ਬੱਚਿਆਂ ਦੀਆਂ ਫ਼ੀਸਾਂ ਲਗਾਤਾਰ ਜਾ ਰਹੀਆਂ ਹਨ ਪਰ ਸਕੂਲ ਬੰਦ ਪਏ ਹਨ ਜਿਸ ਨਾਲ ਕੇ ਕੋਈ ਫਾਇਦਾ ਨਹੀ ਹੋ ਰਿਹਾ। ਜੇ ਇਨਾਂ੍ਹ ਬੰਦ ਪਏ ਸਕੂਲਾਂ ਨੂੰ ਆਈਸੋਲੇਸ਼ਨ ਸੈਂਟਰ 'ਚ ਤਬਦੀਲ ਕਰ ਦਿੱਤਾ ਜਾਵੇ ਤਾਂ ਇਕ ਸਕੂਲ 'ਚ ਲਗਭਗ 100 ਬੈੱਡ ਵਾਲਾ ਆਈਸੋਲੇਸ਼ਨ ਸੈਂਟਰ ਆਰਾਮ ਨਾਲ ਬਣਾਇਆ ਜਾ ਸਕਦਾ ਹੈ ਅਤੇ ਜ਼ਿਆਦਾ ਵੱਡੇ ਸਕੂਲਾਂ 'ਚ 300 ਤੋਂ ਵੀ ਵੱਧ ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ ਬਣਾਇਆ ਜਾ ਸਕਦਾ ਹੈ, ਇਨਾਂ੍ਹ ਪ੍ਰਰਾਈਵੇਟ ਸਕੂਲਾਂ 'ਚ ਹਰ ਤਰਾਂ੍ਹ ਦੀ ਸੁਵਿਧਾ ਮੌਜੂਦ ਹੈ ਤੇ ਆਈਸੋਲੇਸ਼ਨ ਸੈਂਟਰ ਬਣਾਉਣ ਲਈ ਇਨਾਂ੍ਹ ਸਕੂਲਾਂ 'ਚ ਸਾਰਾ ਲਾਜ਼ਮੀ ਮਾਹੌਲ ਹੈ ਜਿਸ ਦਾ ਕਿ ਸਰਕਾਰ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਇਸ ਵੱਡੀ ਮਹਾਂਮਾਰੀ ਤੋਂ ਬਚਣ 'ਚ ਮਦਦ ਕਰਨੀ ਚਾਹੀਦੀ ਹੈ। ਇਸ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਜਿਨਾਂ੍ਹ ਨੂੰ ਕਿ ਹਸਪਤਾਲਾਂ 'ਚ ਬੈੱਡ ਨਹੀਂ ਮਿਲੇ ਉਨਾਂ੍ਹ ਨੂੰ ਇਕ ਵੱਡੀ ਰਾਹਤ ਮਿਲੇਗੀ ਅਤੇ ਸਾਰੀ ਸਮਾਜ ਸੇਵੀ ਸੰਸਥਾਵਾਂ ਜੋ ਕਿ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਕਰਨੀ ਚਾਹੁੰਦੀਆਂ ਹਨ ਉਨਾਂ੍ਹ ਨੂੰ ਸੇਵਾ ਦਾ ਇੱਕ ਵੱਡਾ ਮੌਕਾ ਵੀ ਮਿਲੇਗਾ।

ਮੋਨਿਕਾ ਰਾਏ

ਬਾਲ ਸ਼ਿਕਸ਼ਾ ਫੁਲਵਾੜੀ ਫਾਊਂਡਰ ਮੈਂਬਰ- ਮੱਧਵਰਗੀ ਅਤੇ ਗ਼ਰੀਬ ਲੋਕ ਜੋ ਕਿ ਪ੍ਰਰਾਈਵੇਟ ਹਸਪਤਾਲਾਂ 'ਚ ਇਲਾਜ ਨਹੀਂ ਕਰਵਾ ਸਕਦੇ ਉਹ ਸਰਕਾਰੀ ਹਸਪਤਾਲਾਂ 'ਚ ਜਾਂਦੇ ਹਨ ਪਰ ਸਰਕਾਰੀ ਹਸਪਤਾਲ ਵੀ ਭਰੇ ਹੋਏ ਹਨ ਅਤੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਕੂਲਾਂ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

-----------

ਐੱਸਡੀ ਰਤਨ, ਸੀਨੀਅਰ ਸਿਟੀਜਨ ਸ਼ਹਿਰ ਵਾਸੀ

ਪ੍ਰਰਾਈਵੇਟ ਸਕੂਲਾਂ 'ਚ ਬੱਚਿਆਂ ਦੀਆਂ ਹਰ ਤਰਾਂ੍ਹ ਦੀਆਂ ਫ਼ੀਸਾਂ ਲਗਾਤਾਰ ਜਾ ਰਹੀਆਂ ਹਨ ਹਰ ਪਰ ਪੜ੍ਹਾਈ ਆਨਲਾਈਨ ਹੋ ਰਹੀ ਹੈ ਜਿਸ ਨਾਲ ਕਿ ਇਹ ਬੰਦ ਪਏ ਸਕੂਲ ਕੋਈ ਫ਼ਾਇਦਾ ਨਹੀਂ ਦੇ ਰਹੇ। ਇਨਾਂ੍ਹ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਨਾਲ ਜ਼ਰੂਰਤਮੰਦ ਲੋਕਾਂ ਦੀ ਵੱਡੀ ਮਦਦ ਹੋਵੇਗੀ।

------------------

ਚਾਂਦਨੀ, ਸ਼ਹਿਰ ਵਾਸੀ-

ਬੰਦ ਪਏ ਸਕੂਲਾਂ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਨਾਲ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਦੀਆਂ ਹਨ ਅਤੇ ਮੱਧਵਰਗੀ ਤੇ ਗ਼ਰੀਬ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ।

-----------------

ਸੋਨੂੰ ਸੇਠੀ, ਸਮਾਜ ਸੇਵੀ-

ਜੇਕਰ ਇਨਾਂ੍ਹ ਬੰਦ ਪਈ ਸਕੂਲਾਂ ਨੂੰ ਆਈਸੋਲੇਸ਼ਨ ਸੈਂਟਰ 'ਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਸਾਡੀ ਸੰਸਥਾ ਵਲੋਂ ਸਾਰੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾਵੇਗੀ ਅਤੇ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਜ਼ਰੂਰਤਮੰਦ ਲੋਕਾਂ ਦੀ ਇਕਜੁੱਟ ਹੋ ਕੇ ਮੱਦਦ ਕੀਤੀ ਜਾਵੇ।