ਸਟਾਫ ਰਿਪੋਰਟਰ, ਚੰਡੀਗੜ੍ਹ : ਸੈਕਟਰ-20 ਵਾਸੀ ਰਾਮਪਾਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਸਵਿੱਫਟ ਕਾਰ (ਸੀਐੱਚ-01ਬੀਐੱਲ-3212) ਘਰ ਨੇੜਿਓਂ ਚੋਰੀ ਹੋਈ ਹੈ। ਹੈਲੋ ਮਾਜਰਾ ਵਾਸੀ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਮੋਟਰਸਾਇਕਲ (ਸੀਐੱਚ-01ਬੀਏ-6057) ਸੈਕਟਰ-8 'ਚੋਂ ਚੋਰੀ ਹੋਇਆ ਹੈ। ਇਸੇ ਤਰ੍ਹਾਂ ਜ਼ੀਰਕਪੁਰ ਵਾਸੀ ਅਨਿਲ ਕੁਮਾਰ ਨੇ ਮੋਟਰਸਾਇਕਲ (ਐੱਚਆਰ 03ਕਿਊ-8662) ਸੈਕਟਰ-26 'ਚੋਂ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਤਰ੍ਹਾਂ ਰੋਪੜ ਵਾਸੀ ਗੁਰਦੀਪ ਸਿੰਘ ਨੇ ਸਨਅਤੀ ਖੇਤਰ-1 ਦੀ ਪਾਰਕਿੰਗ 'ਚੋਂ ਮੋਟਰਸਾਇਕਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸਾਰੇ ਮਾਮਲਿਆਂ 'ਚ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੈਗ ਖੋਹ ਕੇ ਫਰਾਰ : ਸੈਕਟਰ-37 ਵਾਸੀ ਲੜਕੀ ਨੇ ਬੈਗ ਖੋਹ ਕੇ ਫ਼ਰਾਰ ਹੋਣ ਦੀ ਸ਼ਿਕਾਇਤ 2 ਨੌਜਵਾਨਾਂ ਖ਼ਿਲਾਫ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਸੈਕਟਰ-37 ਦੀ ਮਾਰਕੀਟ 'ਚੋਂ ਸਕੂਟਰ ਸਵਾਰ 2 ਨੌਜਵਾਨ ਉਸ ਦਾ ਮੋਟਰਸਾਇਕਲ ਖੋਹ ਕੇ ਫ਼ਰਾਰ ਹੋ ਗਏ। ਬੈਗ 'ਚ ਮੋਬਾਈਲ ਫੋਨ, ਕੱਪੜੇ, ਜ਼ਰੂਰੀ ਕਾਗਜ਼ ਤੇ 1200 ਰੁਪਏ ਨਕਦੀ ਸੀ। ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਥਾਣਾ ਸੈਕਟਰ-36 'ਚ ਕੇਸ ਦਰਜ ਕਰ ਲਿਆ ਹੈ।