ਛੜਬੜ ਵੱਲੋਂ ਬਸਪਾ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ
ਛੜਬੜ ਵੱਲੋਂ ਬਸਪਾ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ
Publish Date: Tue, 09 Dec 2025 06:24 PM (IST)
Updated Date: Tue, 09 Dec 2025 06:27 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : 14 ਦਸੰਬਰ ਨੂੰ ਹੋਣ ਵਾਲੀ ਡੇਰਾਬੱਸੀ ਹਲਕੇ ਦੀ ਬਲਾਕ ਸੰਮਤੀ ਦੀਆਂ ਚੋਣਾਂ ਲਈ ਜ਼ੋਨ ਝਾਰਮੜੀ ਤੋਂ ਬਸਪਾ ਉਮੀਦਵਾਰ ਬੀਬੀ ਕੁਸਮ ਜੜੌਤ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਸੂਬੇ ਦੇ ਲੋਕਾਂ ਨਾਲ ਵਧੀਕੀਆਂ ਤੇ ਵਧੀਕੀਆਂ ਹੋਈਆਂ ਹਨ। ਉਨ੍ਹਾਂ ਕਾਂਗਰਸ, ਭਾਜਪਾ, ਆਪ ਅਤੇ ਅਕਾਲੀ ਦਲ ਦੇ ਰਾਜ ਸਮੇਂ ਭਾਰਤ ਦੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੇਂ-ਸਮੇਂ ਤੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਜੋ ਕਿ ਵਫ਼ਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਪਰੋਕਤ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰ ਕੇ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕੀਤੀ ਗਈ ਹੈ। ਹੁਣ ਆਮ ਲੋਕਾਂ ਦੀ ਪਾਰਟੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਲਾ ਹੀ ਕੰਮ ਕੀਤਾ ਹੈ। ਜਗਜੀਤ ਛੜਬੜ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦਾ ਭਲਾ ਉਨ੍ਹਾਂ ਦੀ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਹੀ ਕਰ ਸਕਦੀ ਹੈ ਕਿਉਂਕਿ ਇਸ ਪਾਰਟੀ ਚ ਹੀ ਆਮ ਲੋਕਾਂ ਵਰਗੇ ਲੋਕ ਹਨ। ਹੁਣ ਲੋਕਾਂ ਦੇ ਆਪਣੇ ਹੱਥਾਂ ਵਿਚ ਹੈ ਕਿ ਉਨ੍ਹਾਂ ਨੇ ਆਪਣੇ ਹੱਕਾਂ ਲਈ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ। ਸ੍ਰ. ਛੜਬੜ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਜੜੌਤ ਤੋਂ ਬੀਬੀ ਕੁਸਮ ਜੜੌਤ ਨੂੰ ਵੋਟ ਦੇ ਕੇ ਕਾਮਯਾਬ ਬਣਾਉਣ। ਇਸ ਮੌਕੇ ਚਰਨਜੀਤ ਸਿੰਘ ਦੇਵੀਨਗਰ ਹਲਕਾ ਪ੍ਰਧਾਨ, ਰਾਜ ਕੁਮਾਰ ਝਾਰਮੜੀ ਐੱਮ ਹਲਕਾ ਸਕੱਤਰ, ਕੁਲਵੀਰ ਸਿੰਘ ਮੀਰਪੁਰਾ, ਤਾਰਾ ਚੰਦ ਜਾਸਤਾਨਾ, ਸੁੱਖਾ ਜਾਸਤਨਾ, ਰਵਿੰਦਰ ਸਿੰਘ ਬੱਲੋਪੁਰ, ਸੰਦੀਪ ਝਾਰਮੜੀ, ਜਸਵੰਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਤੇ ਰੋਹਿਤ ਹਾਜ਼ਰ ਸਨ।