ਜੇਐੱਨਐੱਨ, ਚੰਡੀਗੜ੍ਹ

ਸ਼ਹਿਰ ਵਿਚ ਇਸ ਵਾਰ ਮੌਸਮ ਨੇ ਇਕ ਵਾਰ ਫੇਰ ਮਿਜ਼ਾਜ ਬਦਲ ਲਏ ਹਨ। ਸ਼ਹਿਰ ਵਿਚ ਲਗਾਤਾਰ ਪੈ ਰਹੀ ਬਾਰਸ਼ ਪੈਣ ਮਗਰੋਂ ਤੱਪਦੀ ਗਰਮੀ ਤੇ ਧੁੱਪ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੰਗਲਵਾਰ ਨੂੰ ਸ਼ਹਿਰ ਵਿਚ ਸਵੇਰ ਵੇਲੇ ਹੀ ਧੁੱਪ ਨਿਕਲ ਗਈ। ਸ਼ਾਮ ਹੋਣ ਤਾਈਂ ਸ਼ਹਿਰ ਦੇ ਤਾਪਮਾਨ ਵਿਚ ਕਾਫ਼ੀ ਵਾਧਾ ਹੋਇਆ ਨਜ਼ਰ ਆਇਆ। ਉਥੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਹਾਲੇ ਅਗਲੇ ਦੋ ਦਿਨਾਂ ਤਕ ਗਰਮੀ ਹੋਰ ਵੱਧ ਸਕਦੀ ਹੈ। ਇਸ ਤੋਂ ਇਲਾਵਾ 48 ਘੰਟਿਆਂ ਤਕ ਪੱਛਮੀ ਪੌਣਾਂ ਦੀ ਗੜਬੜ ਸਰਗਰਮ ਹੋ ਰਹੀ ਹੈ। ਇਸ ਨਾਲ ਸ਼ਹਿਰ ਵਿਚ ਬਾਰਸ਼ਾਂ ਪੈਣ ਦੀ ਸੰਭਾਵਨਾ ਬਣੀ ਹੈ।

ਦੱਸਿਆ ਗਿਆ ਹੈ ਕਿ ਇਸ ਵਾਰ ਪੂਰੇ ਉੱਤਰੀ ਭਾਰਤ ਵਿਚ ਤੈਅ ਵਕਤ ਤੋਂ ਪਹਿਲਾਂ ਮਾਨਸੂਨ ਆ ਸਕਦਾ ਹੈ। ਸ਼ਹਿਰ ਵਿਚ ਮੰਗਲਵਾਰ ਸਵੇਰੇ 11 ਵਜੇ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤਕ ਪੁੱਜ ਗਿਆ ਹੈ। ਉਥੇ ਲੰਘੇ ਸੋਮਵਾਰ ਤਾਈਂ ਸ਼ਹਿਰ ਦਾ ਤਾਪਮਾਨ ਸਵੇਰ ਵੇਲੇ 25 ਡਿਗਰੀ ਤਕ ਹੀ ਰਿਹਾ ਸੀ ਪਰ ਦੋ ਦਿਨਾਂ ਤੋਂ ਪੈ ਰਹੀ ਗਰਮੀ ਨੇ ਪਸੀਨੇ ਲਿਆ ਦਿੱਤੇ ਹਨ।

ਮੰਗਲਵਾਰ ਨੂੰ ਲੋਕ ਪੂਰਾ ਦਿਨ ਗਰਮੀ ਕਾਰਨ ਬੇਹਾਲ ਰਹੇ, ਨਾਲ ਹੀ ਇਸ ਤੋਂ ਬੱਚਦੇ ਹੋਏ ਨਜ਼ਰੀਂ ਪਏ। ਦੁਪਹਿਰ ਵੇਲੇ ਤਾਂ ਲੋਕ ਆਪਣੇ ਘਰਾਂ ਵਿਚ ਵੜੇ ਰਹੇ। ਲੋਕ ਗਰਮੀ ਤੋਂ ਨਿਜਾਤ ਲਈ ਕੂਲਰ, ਏਸੀ ਵਰਤ ਰਹੇ ਹਨ।

ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 37.6 ਡਿਗਰੀ ਦਰਜ ਕੀਤਾ ਗਿਆ ਹੈ ਜਿਹੜਾ ਕਿ ਆਮ ਨਾਲੋਂ ਇਕ ਡਿਗਰੀ ਘੱਟ ਰਿਹਾ ਹੈ। ਉਥੇ ਲੰਘੇ ਹਫ਼ਤੇ ਬਾਰਸ਼ ਪੈਣ ਕਰ ਕੇ ਸ਼ਹਿਰ ਦਾ ਤਾਪਮਾਨ 31 ਡਿਗਰੀ ਤੋਂ ਦੋ ਡਿਗਰੀ ਤਕ ਘੱਟ ਰਿਹਾ ਹੈ।

ਪੰਜਾਬ-ਹਰਿਆਣਾ ਵਿਚ ਚੱਲ ਸਕਦੀ ਹੈ ਧੂੜ ਭਰੀ ਹਵਾ

ਮੌਸਮ ਵਿਭਾਗ ਨੇ ਆਉਣ ਵਾਲੇ ਦੋ-ਤਿੰਨ ਦਿਨ ਪੰਜਾਬ ਤੇ ਹਰਿਆਣਾ ਵਿਚ ਧੂੜ ਭਰੀ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਕਲ੍ਹ ਤੇ ਪਰਸੋਂ ਧੂੜ ਭਰੀ ਹਵਾ ਚੱਲਣ ਦਾ ਅੰਦਾਜ਼ਾ ਜ਼ਾਹਰ ਕੀਤਾ ਹੈ।