* ਆਗਾਮੀ ਦਿਨਾਂ 'ਚ ਸ਼ਹਿਰ ਦਾ ਤਾਪਮਾਨ 42 ਡਿਗਰੀ ਕਰਾਸ ਕਰਨ ਦੀ ਸ਼ੰਕਾ

* ਵੀਰਵਾਰ ਨੂੰ ਧੁੱਪ ਨਿਕਲਣ ਨਾਲ ਤਾਪਮਾਨ 39.7 ਡਿਗਰੀ ਦਰਜ

* ਕੱਲ੍ਹ ਅਸਮਾਨ 'ਚ ਛਾਏ ਰਹਿ ਸਕਦੇ ਨੇ ਬੱਦਲ, ਪਰ ਮੀਂਹ ਦੇ ਆਸਾਰ ਨਹੀਂ

ਜੇਐੱਨਐੱਨ, ਚੰਡੀਗੜ੍ਹ : ਅੱਧਾ ਮਈ ਮਹੀਨਾ ਬੀਤਣ ਮਗਰੋਂ ਹੁਣ ਮੌਸਮ ਆਪਣੀ ਪਹਿਲੀ ਹਾਲਤ 'ਚ ਪਰਤ ਰਿਹਾ ਹੈ। 17 ਮਈ ਤਕ ਜਿੱਥੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਮਈ ਮਹੀਨੇ 'ਚ ਵੀ 33 ਡਿਗਰੀ ਤੋਂ ਵੱਧ ਨਹੀਂ ਪੁੱਜਾ ਸੀ। ਉਥੇ ਹੁਣ ਆਉਮ ਵਾਲੇ ਦਿਨਾਂ 'ਚ ਸ਼ਹਿਰ ਦਾ ਤਾਪਮਾਨ ਵੱਧ ਸਕਦਾ ਹੈ। ਮੌਸਮ ਵਿਭਾਗ ਨੇ ਅਜਿਹੀ ਸ਼ੰਕਾ ਪ੍ਰਗਟਾਈ ਹੈ ਕਿ ਐਤਵਾਰ ਤੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਪਰੇਸ਼ਾਨ ਕਰ ਸਕਦੀ ਹੈ। ਵੀਰਵਾਰ ਨੂੰ ਸ਼ਹਿਰ 'ਚ ਸਵੇਰ ਤੋਂ ਧੁੱਪ ਖਿੜੀ ਰਹੀ। ਦੁਪਹਿਰ ਵੇਲੇ ਧੁੱਪ ਤੇ ਚੱਲ ਰਹੀ ਹਲਕੀ ਗਰਮ ਹਵਾ ਨੇ ਲੋਕਾਂ ਨੂੰ ਦਿਨ 'ਚ ਘਰ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ। ਆਉਮ ਵਾਲੇ ਦਿਨਾਂ 'ਚ ਹਾਲੇ ਲੂ ਵੀ ਚੱਲਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39.7 ਡਿਗਰੀ ਦਰਜ ਕੀਤਾ ਗਿਆ। ਉਥੇ ਮੌਸਮ ਵਿਭਾਗ ਨੇ ਆਉਮ ਵਾਲੇ ਦਿਨਾਂ 'ਚ ਤਾਪਮਾਨ ਵਧਣ ਦੇ ਨਾਲ ਸ਼ਨਿਚਰਵਾਰ ਨੂੰ ਅਸਮਾਨ 'ਚ ਬੱਦਲ ਵੀ ਛਾਏ ਰਹਿਣ ਦੀ ਉਮੀਦ ਪ੍ਰਗਟਾਈ ਹੈ, ਪਰ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ, ਇਸ ਦੇ ਨਾਲ ਹੀ ਤਾਪਮਾਨ 42 ਡਿਗਰੀ ਰਹਿ ਸਕਦਾ ਹੈ।