ਜੇਐੱਨਐੱਨ, ਚੰਡੀਗੜ੍ਹ : 16 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਇਸ ਵਾਰ ਸਟੇਟ ਖੇਡਾਂ ਕਰਵਾਉਣ ਜਾ ਰਹੀ ਹੈ। ਹਾਲਾਂਕਿ ਅਜੇ ਇਨ੍ਹਾਂ ਖੇਡਾਂ ਦਾ ਸ਼ੈਡਿਊਲ ਜਾਰੀ ਨਹੀਂ ਹੋਇਆ ਹੈ। ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਜੇਕਰ ਕੋਰੋਨਾ ਦੀ ਰਫ਼ਤਾਰ ’ਚ ਕਮੀ ਆਈ ਤਾਂ ਇਹ ਸਟੇਟ ਖੇਡਾਂ ਜੁਲਾਈ ਜਾਂ ਅਗਸਤ ’ਚ ਹੋ ਸਕਦੀਆਂ ਹਨ। ਸ਼ਹਿਰ ਦੇ ਵੱਖ-ਵੱਖ ਸਪੋਰਟਸ ਕੰਪਲੈਕਸਾਂ ’ਚ ਇਹ ਮੁਕਾਬਲੇ ਕਰਵਾਏ ਜਾਣਗੇ।

ਹਫ਼ਤਾਭਰ ਚੱਲਣ ਵਾਲੀਆਂ ਇਨ੍ਹਾਂ ਖੇਡਾਂ ’ਚ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਵੱਲੋਂ ਕੁੱਲ 33 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ’ਚ ਓਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਖੇਡ ਐਸੋਸੀਏਸ਼ਨਾਂ ਆਪਣੇ ਵਧੀਆ ਖਿਡਾਰੀਆਂ ਦੀਆਂ ਟੀਮਾਂ ਭੇਜਣਗੇ। ਉਨ੍ਹਾਂ ਟੀਮਾਂ ਦੇ ਮੁਕਾਬਲਿਆਂ ਨਾਲ ਅਸੀਂ ਚੰਡੀਗੜ੍ਹ ਦੀ ਨੈਸ਼ਨਲ ਟੀਮਾਂ ਦੀ ਚੋਣ ਕਰਾਂਗੇ। ਜਿੰਨੇ ਜ਼ਿਆਦਾ ਖੇਡ ਮੁਕਾਬਲੇ ਖਿਡਾਰੀ ਖੇਡਣਗੇ, ਓਨੇ ਹੀ ਖਿਡਾਰੀ ਅੱਗੇ ਵਧਣਗੇ।

ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਵੱਲੋਂ ਉਨ੍ਹਾਂ ਸਾਰੇ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜੋ ਕਿ ਓਲੰਪਿਕ ਖੇਡਾਂ ’ਚ ਸ਼ਾਮਲ ਹਨ। ਇਨ੍ਹਾਂ ਸਟੇਟ ਖੇਡਾਂ ’ਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕੀਟਬਾਲ, ਮੁੱਕੇਬਾਜ਼ੀ, ਕੈਨੋਇੰਗ, ਸਾਈਕਲਿੰਗ, ਡਰਾਈਵਿੰਗ, ਘੁੜਸਵਾਰੀ, ਹਾਕੀ, ਤਲਵਾਰਬਾਜ਼ੀ, ਫੁੱਟਬਾਲ, ਜਿਮਨਾਸਟਿਕਸ, ਗੋਲਫ, ਹੈਂਡਬਾਲ, ਜੂਡੋ, ਆਧੁਨਿਕ ਪੈਂਟੈਥਲਾਨ, ਰੋਇੰਗ, ਰਕਬੀ, ਨੌਕਾਇਨ, ਸ਼ੂਟਿੰਗ, ਸਫਰਿੰਗ, ਤੈਰਾਕੀ, ਸਕ੍ਰਿੰਨਾਈਜ਼ ਤੈਰਾਕੀ, ਟੇਬਲ ਟੈਨਿਸ, ਤਾਈਕਵਾਂਡੋ, ਟੈਨਿਸ, ਟ੍ਰਾਇਥਲਾਨ, ਵਾਲੀਬਾਲ, ਵਾਟਰ ਪੋਲੋ, ਭਾਰੋਤੋਲਨ, ਕੁਸ਼ਤੀ ਸ਼ਾਮਲ ਹੈ।

Posted By: Sunil Thapa