Punjab news ਚੰਡੀਗੜ੍ਹ, ਜੇਐੱਨਐਨ : ਅਧਿਆਪਕਾਂ ਦਾ ਦਾਇਰਾ ਸਿਰਫ਼ ਸਕੂਲਾਂ ਤਕ ਹੀ ਸੀਮਤ ਨਹੀਂ ਹੁੰਦਾ। ਇਸ ਗੱਲ ਨੂੰ ਸੱਚ ਕਰਕੇ ਦਿਖਾਇਆ ਹੈ ਸ਼ਹਿਰ ਦੇ ਸਰਕਾਰੀ ਸਕੂਲ ਟੀਚਰਾਂ ਨੇ। ਗਵਰਨਮੈਂਟ ਹਾਈ ਸਕੂਲ ਸਾਰੰਗਪੁਰ ਤੇ ਖੁੱਡਾ ਜੱਸੂ ਦੇ ਸਕੂਲ ਟੀਚਰਾਂ ਨੇ ਮਿਲ ਕੇ ਇਕ ਗਾਣਾ ਤਿਆਰ ਕੀਤਾ ਹੈ। ਜੋ ਇਨ੍ਹੀਂ ਦਿਨੀਂ ਯੂ-ਟਿਊਬ 'ਤੇ ਬਹੁਤ ਧਮਾਲ ਮਚਾ ਰਿਹਾ ਹੈ।

ਗਵਰਨਮੈਂਟ ਹਾਈ ਸਕੂਲ ਸਾਰੰਗਪੁਰ ਦੇ ਟੀਚਰ ਸੰਦੀਪ ਨੇ ਰੈਪ ਨੂੰ ਲਿਖਿਆ ਤੇ ਸੂਰਾਂ 'ਚ ਉਤਾਰਨ ਲਈ ਖੁੱਡਾ ਜੱਸੂ ਦੇ ਟੀਚਰ ਰਜਤ ਦਾ ਸਹਿਯੋਗ ਲਿਆ। ਇਸ ਪ੍ਰਕਾਰ ਨਾਲ ਵੀਡੀਓ ਲਈ ਸਾਰੰੰਗਪੁਰ ਦੀ ਸਪੋਰਟਰਜ਼ ਟੀਚਰ ਜਤਿੰਦਰ ਪਾਲ ਦਾ ਸਹਿਯੋਗ ਲਿਆ ਤੇ ਵੀਡੀਓ ਬਣਾ ਕੇ ਯੂ-ਟਿਊਬ 'ਤੇ ਜਾਰੀ ਕੀਤੀ।


ਪਹਿਲਵਾਨਾਂ 'ਤੇ ਲਿਖਿਆ ਗਿਆ ਗਾਣਾ

ਹਰਿਆਣਾ 'ਚ ਸਭ ਤੋਂ ਜ਼ਿਆਦੇ ਪਹਿਲਵਾਨ ਪੈਦਾ ਹੁਦੇ ਹਨ, ਪਰ ਹਰ ਪਹਿਲਵਾਨ ਨੂੰ ਆਪਣੀ ਪ੍ਰਤਿਭਾ ਅਨੁਸਾਰ ਰੁਤਬਾ ਮਿਲ ਸਕੇ ਇਹ ਜ਼ਰੂਰੀ ਨਹੀਂ ਹੈ। ਕਿਵੇਂ ਪ੍ਰਭਾਵਸ਼ਾਲੀ ਪਹਿਲਵਾਨ ਨੂੰ ਦਬਾਅ ਦਿੱਤਾ ਜਾਂਦਾ ਹੈ। ਇਸ ਨੂੰ ਦਿਖਾਉਣ ਲਈ ਵੀਡੀਓ 'ਚ ਪਰਿਆਸ ਕੀਤਾ ਗਿਆ ਹੈ। ਪ੍ਰਤੀਭਾ ਦਬਾਉਣ ਦੇ ਬਾਅਦ ਪਹਿਲਵਾਨ ਮਜ਼ਦੂਰੀ ਕਰਕੇ ਘਰ ਨੂੰ ਚਲਾਉਣ ਦਾ ਪਰਿਆਸ ਕਰਦੇ ਹਨ ਤੇ ਦੂਜੇ ਪਾਸੇ ਸਿਫਾਰਿਸ਼ ਨਾਲ ਅੱਗੇ ਵਧੇ ਪਹਿਲਵਾਨ ਦੇਸ਼ ਦੇ ਹੱਥ 'ਚ ਸਫਲਤਾ ਦਿੰਦੇ ਹਨ।

Posted By: Sarabjeet Kaur