ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਚੰਡੀਗੜ੍ਹ ਸਾਹਿਤਕ ਫੈਸਟੀਵਲ 8 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਵਾਰ ਫੈਸਟੀਵਲ 'ਚ ਪਿਓਰਿਟੀ/ ਇੰਪਉਰਿਟੀ ਇਨ ਟੈਕਸਟ 'ਤੇ ਚਰਚਾ ਹੋਵੇਗੀ। ਇਸ ਦੀ ਜਾਣਕਾਰੀ ਅਦਬ ਫਾਉਂਡੇਸ਼ਨ ਦੇ ਚੇਅਰਮੈਨ ਮਿਕੁਲ ਦੀਕਸ਼ਿਤ ਨੇ ਦਿੱਤੀ। ਅਦਬ ਫਾਉਂਡੇਸ਼ਨ ਅਤੇ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼-11 ਮਿਲ ਕੇ ਇਸ ਦਾ ਪ੍ਰਬੰਧ ਕਰ ਰਹੇ ਹਨ।

ਮਿਤੁਲ ਨੇ ਦੱਸਿਆ ਕਿ ਇਹ ਫੈਸਟੀਵਲ ਦਾ ਅੱਠਵਾਂ ਸੀਜਨ ਹੈ, ਜੋ ਪਿਛਲੀ ਵਾਰ ਵਾਂਗ ਇਸ ਵਾਰ ਵੀ ਜੀਸੀਜੀ-11 'ਚ ਹੀ ਹੋਵੇਗਾ। ਇਸ ਦਾ ਉਦਘਾਟਨ ਸਮਾਰੋਹ ਸ਼ਾਮ 4 ਵਜੇ ਤੋਂ ਜੀਸੀਜੀ-11 'ਚ ਅੱਠ ਨਵੰਬਰ ਨੂੰ ਹੋਵੇਗਾ।

ਬਾਕਸ)---13 ਕਿਤਾਬਾਂ 'ਤੇ ਹੋਵੇਗੀ ਚਰਚਾ

ਮਿਤੁਲ ਨੇ ਕਿਹਾ ਕਿ ਫੈਸਟੀਵਲ 'ਚ ਇਸ ਵਾਰ 13 ਕਿਤਾਬਾਂ ਚੁਣੀਆਂ ਹਨ। ਇਸ 'ਚ ਹਿੰਦੀ, ਅੰਗਰੇਜ਼ੀ ਤੇ ਮਰਾਠੀ ਭਾਸ਼ਾ ਦੀਆਂ ਕਿਤਾਬਾਂ ਸ਼ਾਮਲ ਹਨ। ਮਿਤੁਲ ਨੇ ਕਿਹਾ ਕਿ ਫੈਸਟੀਵਲ ਜਰੀਏ ਦੇਸ਼ ਦੇ ਮਸ਼ਹੂਰ ਲੇਖਕ ਸਵਰਗੀ ਕਿਰਨ ਨਾਗਰਕਰ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ। ਸਵਰਗੀ ਕਿਰਨ ਨਾਗਰਕਰ ਦਾ ਦੇਹਾਂਤ ਇਸ ਸਾਲ ਸਤੰਬਰ 'ਚ 77 ਸਾਲ ਦੀ ਉਮਰ 'ਚ ਹੋਇਆ। ਸਵ ਕਿਰਨ ਦੀ ਲੇਖਣੀ 'ਚ ਗਹਿਰਾਈ ਤੇ ਨਿਡਰਨਾ ਸੀ। ਫੈਸਟੀਵਲ ਦੀ ਸ਼ੁਰੂਆਤ 'ਚ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨਾਗਰਕਰ ਦੇ ਸਾਹਿਤ 'ਤੇ ਚਰਚਾ ਕਰਨਗੇ। ਇਸ ਦੇ ਇਲਾਵਾ ਸਾਹਿਤਕਾਰ ਨਇਨਤਾਰਾ ਸਹਿਗਲ ਵੀ ਇਸ ਸੈਸ਼ਨ 'ਚ ਆਪਣੇ ਵਿਚਾਰ ਰੱਖਣਗੇ।