ਅੰਕੁਰ,ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਮੁਕਤਸਰ ਦੀ ਰਹਿਣ ਵਾਲੀ ਰਮਨ ਨਾਂ ਦੀ ਇਕ ਵਿਆਹੁਤਾ ਅਤੇ ਵਿਕਰਮ ਲਾਡੀ ਨੂੰ ਸਨੈਚਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਨੈਚਿੰਗ ਦੇ ਦੋ ਮਾਮਲੇ ਸੁਲਝਾ ਲਏ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਖੋਹਿਆ ਮੋਬਾਈਲ ਵੀ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਵਾਰਦਾਤ ਵਿੱਚ ਸ਼ਾਮਲ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸੈਕਟਰ 41/42 ਡਿਵਾਈਡਿੰਗ ਰੋਡ ਨੇੜੇ ਨਾਕਾ ਲਗਾ ਕੇ ਵਿਕਰਮ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਮਨ ਨੂੰ ਪੁੱਛਗਿੱਛ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ।ਪੁਲਿਸ ਨੇ ਦੱਸਿਆ ਕਿ ਵਿਕਰਮ ਲਾਡੀ ਦੇ ਖ਼ਿਲਾਫ਼ ਪੰਜਾਬ ਦੇ ਸਾਹਨੇਵਾਲ ਵਿੱਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਹੈ। ਉਸ ਨੂੰ ਸਾਲ 2012 ਵਿੱਚ 3 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਵਿਰੁੱਧ ਮੁਕਤਸਰ ਵਿਖੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਮਨ ਵਿਰੁੱਧ ਸਾਲ 2021 ਵਿੱਚ ਮੁਕਤਸਰ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਸੈਕਟਰ 25 ਦੀ ਰਹਿਣ ਵਾਲੀ ਅੰਜੂ ਨਾਂ ਦੀ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ 5 ਵਜੇ ਜਦੋਂ ਉਹ ਸੈਕਟਰ 37/38 ਡਿਵਾਈਡਿੰਗ ਰੋਡ ਨੇੜੇ ਸੈਕਟਰ 25 ਸਥਿਤ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ 'ਤੇ ਦੋ ਵਿਅਕਤੀ ਬਿਨਾਂ ਹੈਲਮੇਟ ਆਏ। ਮੋਟਰਸਾਈਕਲ 'ਤੇ ਪਿੱਛੇ ਬੈਠੀ ਔਰਤ ਨੇ ਉਸ ਦਾ ਓਪੋ ਕੰਪਨੀ ਦਾ ਮੋਬਾਈਲ ਫੋਨ ਖੋਹ ਲਿਆ।
ਇਕ ਹੋਰ ਮਾਮਲੇ ਵਿੱਚ ਸੈਕਟਰ 38ਸੀ ਦੀ ਸ਼ਿਲਪੀ ਨਾਂ ਦੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮੁਹਾਲੀ ਜਾ ਰਹੀ ਸੀ ਤਾਂ ਸੈਕਟਰ 40/41 ਦੇ ਲਾਈਟ ਪੁਆਇੰਟ ਨੇੜੇ ਮੋਟਰਸਾਈਕਲ 'ਤੇ ਸਵਾਰ ਦੋ ਸਨੈਚਰਸ ਪਿੱਛੇ ਤੋਂ ਆਏ ਅਤੇ ਪਿੱਛੇ ਬੈਠੀ ਔਰਤ ਦਾ ਆਈਫੋਨ 11 ਖੋਹ ਲਿਆ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸੈਕਟਰ 41/42 ਡਿਵਾਈਡਿੰਗ ਰੋਡ ਨੇੜੇ ਨਾਕਾ ਲਗਾ ਕੇ ਵਿਕਰਮ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਮਨ ਨੂੰ ਪੁੱਛਗਿੱਛ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ।
Posted By: Jagjit Singh