ਚੰਡੀਗੜ੍ਹ, ਜੇਐੱਨਐੱਸ : ਚੰਗੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ ਆਤੀਸ਼ਬਾਜ਼ੀ 'ਤੇ ਰੋਕ ਲੱਗਾ ਦਿੱਤੀ ਹੈ। ਅਜਿਹੇ ਵਿਚ ਸ਼ਹਿਰ ਵਿਚ ਦਸਹਿਰੇ ਤੇ ਦਿਵਾਲੀ 'ਤੇ ਨਾ ਪਟਾਕੇ ਵੇਚੇ ਜਾਣਗੇ ਨਾ ਹੀ ਚਲਾਏ ਜਾ ਸਕਣਗੇ। ਉੱਥੇ ਹੀ ਦਸਹਿਰੇ 'ਚ ਦੋ ਦਿਨ ਬਚੇ ਹਨ। ਸੈਕਟਰ 34 ਵਿਚ ਹੋਣ ਵਾਲੇ ਰਾਵਣ ਦਹਿਨ ਲਈ ਪੁਤਲੇ ਬਣ ਕੇ ਖੜ੍ਹੇ ਹੋ ਚੁੱਕੇ ਹਨ ਪਰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਪਟਾਕਿਆਂ 'ਤੇ ਰੋਕ ਤੋਂ ਬਾਅਦ ਰਾਵਣ ਦਹਿਨ ਕਰਨ ਵਾਲੀ ਰਾਮਲੀਲ੍ਹਾ ਕਮੇਟੀਆਂ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਖ਼ਫ਼ਾ ਹਨ।

ਸੈਕਟਰ -34 ਵਿਚ, 60 ਫੁੱਟ ਦੇ ਰਾਵਣ , 55 ਮੇਘਨਾਦ ਤੇ 50 ਫੁੱਟ ਤੇ ਕੁੰਭਕਰਣ ਦੇ ਪੁਤਲੇ ਤਿਆਰ ਕੀਤੇ ਗਏ ਹਨ, ਜੋ ਬੁੱਧਵਾਰ ਨੂੰ ਦੁਸਹਿਰਾ ਮੈਦਾਨ ਵਿਚ ਸਥਾਪਤ ਕੀਤੇ ਗਏ ਹਨ। ਸੈਕਟਰ -34 ਵਿਚ ਰਾਵਣ ਸਾੜਨ ਵਾਲੇ ਸੰਯੁਕਤ ਰਾਮਲੀਲ੍ਹਾ ਸੰਘ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਪੂਰੀ ਤਰ੍ਹਾਂ ਗਲਤ ਹੈ, ਜੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਸੀ ਤਾਂ ਸਾਨੂੰ ਇਸ ਸਬੰਧੀ ਪਹਿਲਾਂ ਹੁਕਮ ਜਾਰੀ ਕਰਨਾ ਚਾਹੀਦੇ ਸੀ। ਕਾਰੀਗਰਾਂ ਨੂੰ ਬੁਲਾਉਣਾ ਕੇ ਪੁਤਲੇ ਤਿਆਰ ਕੀਤੇ ਜਾ ਚੁੱਕੇ ਹਨ। ਪੁਤਲੇ ਸਾੜਨ ਲਈ ਪਟਾਕਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਪ੍ਰਸ਼ਾਸਨ ਨੇ ਪਾਬੰਦੀ ਲਾ ਦਿੱਤੀ ਹੈ।

Posted By: Rajnish Kaur