ਚੰਡੀਗੜ੍ਹ, ਜੇਐੱਨਐੱਨ : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ 10 ਮਈ ਤੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। 7 ਮਈ ਤੋਂ ਅਧਿਆਪਕਾਂ ਦਾ ਸਕੂਲ ’ਚ ਆਖਰੀ ਦਿਨ ਹੋਵੇਗਾ। 8 ਮਈ ਨੂੰ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਛੁੱਟੀ ਹੋਵੇਗੀ ਤੇ 9 ਨੂੰ ਐਤਵਾਰ ਹੈ। ਜਿਸ ਦੇ ਚੱਲਦੇ ਪ੍ਰਸ਼ਾਸਨਿਕ ਤੌਰ ’ਤੇ ਛੁੱਟੀਆਂ ਦੀ ਸ਼ੁਰੂਆਤ 10 ਮਈ ਤੋਂ ਹੋਵੇਗੀ ਜੋ ਕਿ 8 ਜੂਨ ਤਕ ਚਲੇਗੀ। ਸਿੱਖਿਆ ਵਿਭਾਗ ਵੱਲੋ ਜਾਰੀ ਕੀਤਾ ਗਿਆ ਐਲਾਨ ਅਨੁਸਾਰ ਇਸ ਵਾਰ ਅਧਿਆਪਕ ਨੂੰ ਆਨਲਾਈਨ ਕਲਾਸਾਂ ਲੈਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਹ ਛੁੱਟੀਆਂ ਸ਼ਹਿਰ ਦੇ 115 ਸਕੂਲਾਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਟੀਚਰ, ਨਾਨ ਟੀਚਿੰਗ ਤੇ ਅਧਿਕਾਰਿਕ ਸਟਾਫ ਨੂੰ ਹੋਈ ਹੈ।


ਹੈੱਡਮੈਸਟਰ ਤੇ ਪ੍ਰਿੰਸੀਪਲ ਨੂੰ ਨਹੀਂ ਹੋਵੇਗੀ ਛੁੱਟੀ

ਸਿੱਖਿਆ ਵਿਭਾਗ ਵੱਲੋ ਕੀਤੀ ਗਈ ਛੁੱਟੀ ਦਾ ਫਾਇਦਾ ਸ਼ਹਿਰ ਦੇ ਸਕੂਲਾਂ ’ਚ ਹੈੱਡਮਾਸਟਰ, ਪ੍ਰਿੰਸੀਪਲ ਦੇ ਇਲਾਵਾ ਨਾਨ ਟੀਚਿੰਗ ਸਟਾਫ ’ਚ ਕਲੈਰਿਕਲ ਸਟਾਫ ਤੇ ਚੌਥੀ ਕਲਾਸ ਕਰਮਚਾਰੀਆਂ ਨੂੰ ਨਹੀਂ ਹੋਵੇਗੀ। ਉਨ੍ਹਾਂ ਨੇ ਰੂਟੀਨ ’ਚ ਸਕੂਲ ਆਉਣਾ ਪਵੇਗਾ। ਚੌਥੀ ਕਲਾਸ ਸਟਾਫ ਜ਼ਰੂਰਤ ਅਨੁਸਾਰ 50 ਫੀਸਦੀ ਸਕੂਲ ’ਚ ਆ ਕੇ ਕੰਮ ਕਰਨਗੇ।


10ਵੀਂ ਕਲਾਸ ਦਾ ਨਤੀਜਾ ਕਰਨਾ ਪਵੇਗਾ ਤਿਆਰ

ਸਕੂਲਾਂ ’ਚ ਟੀਚਰਾਂ ਦੀ ਛੁੱਟੀ ਹੋਣ ਦੇ ਨਾਲ ਸਕੂਲ ਹੈਡਮਾਸਟਰ ਤੇ ਪ੍ਰਿੰਸੀਪਲ ਨੂੰ 10ਵੀਂ ਕਲਾਸ ਦਾ ਨਤੀਜਾ ਵੀ ਤਿਆਰ ਕਰਵਾਉਣਾ ਪਵੇਗਾ ਜਿਸ ਲਈ ਟੀਚਰਜ਼ ਦੀ ਡਿਊਟੀ ਲੱਗੇਗੀ। ਡਿਊਟੀ ਤਹਿਤ 10ਵੀਂ ਕਲਾਸ ਦੇ 7 ਟੀਚਰਾਂ ਦੀ ਡਿਊਟੀ ਰਹੇਗੀ। 5 ਟੀਚਰਜ਼ ਆਪਣੇ ਹੀ ਸਕੂਲ ’ਚ 10ਵੀਂ ਕਲਾਸ ਦਾ ਨਤੀਜਾ ਤਿਆਰ ਕਰਨਗੇ ਤੇ ਦੋ ਟੀਚਰਜ਼ ਕਿਸੇ ਦੂਜੇ ਸਕੂਲ ’ਚ ਜਾ ਕੇ ਨਤੀਜਾ ਤਿਆਰ ਕਰਨ ’ਚ ਮਦਦ ਕਰਨਗੇ ਤੇ ਉਸ ਦੀ ਪਲਾਨਿੰਗ ਸਕੂਲ ਹੈਡਮਾਸਟਰ ਤੇ ਪ੍ਰਿੰਸੀਪਲ ਨੂੰ ਕਰਵਾਉਣੀ ਪਵੇਗੀ।

Posted By: Sarabjeet Kaur