ਚੰਡੀਗੜ੍ਹ, ਜੇਐੱਨਐੱਨ : ਗਣਤੰਤਰ ਦਿਵਸ (Republic Day) ਮੌਕੇ ਚੰਡੀਗੜ੍ਹ ਸਿੱਖਿਆ ਵਿਭਾਗ ’ਚ ਦੋ ਅਧਿਕਾਰਿਆਂ ਨੂੰ ਸਟੇਟ ਅਵਾਰਡ ਮਿਲਣ ਜਾ ਰਿਹਾ ਹੈ। ਪਹਿਲਾ ਅਵਾਰਡ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ (DEO), ਹਰਵੀਰ ਸਿੰਘ ਆਨੰਦ ਨੂੰ ਮੌਤ ਤੋਂ ਬਾਅਦ ਮਿਲ ਰਿਹਾ ਹੈ। ਜਦ ਕਿ ਦੂਜਾ ਅਵਾਰਡ District ਨੋਡਲ ਅਫ਼ਸਰ ਸੁਖਰਾਜ ਕੌਰ ਨੂੰ ਮਿਲਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿੱਖਿਆ ਵਿਭਾਗ ’ਚ ਇਕੱਠੇ ਦੋ ਅਵਾਰਡ ਜ਼ਿਲ੍ਹਾ ਪੱਧਰ ’ਤੇ ਮਿਲ ਰਹੇ ਹਨ। ਹਾਲਾਂਕਿ ਡਾਇਰੈਕਟਰ ਪੱਧਰ ’ਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਸਟੇਟ ਅਵਾਰਡ ਲਈ ਨਹੀਂ ਚੁਣਿਆ ਗਿਆ ਹੈ।


ਕੋਰੋਨਾ ਦੀ ਪਲੇਟ ’ਚ ਆਉਣ ਨਾਲ ਹੋਇਆ ਦੇਹਾਂਤ


ਸਾਬਕਾ ਡੀਈਓ ਹਰਵੀਰ ਆਨੰਦ ਦਾ ਕੋਰੋਨਾ ਕਾਰਨ ਪੰਜ ਦਸੰਬਰ 2020 ਨੂੰ ਦੇਹਾਂਤ ਹੋ ਗਿਆ ਸੀ। 30 ਦਸਬੰਰ ਨੂੰ ਉਹ ਅਹੁਦੇ ਤੋਂ ਸੇਵਾਮੁਕਤ ਹੋਣ ਵਾਲੇ ਸਨ। ਹਰਬੀਰ ਆਨੰਦ ਨੇ ਲਾਕਡਾਊਨ ਦੌਰਾਨ ਸਕੂਲਾਂ ਦੀ ਸਥਿਤੀ ਨੂੰ ਕਾਇਮ ਰੱਖਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦੇ ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਨੂੰ Quarantine center ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਸੀ। ਇਸ ਲਈ ਡੀਆਈਓ ਹਰਵੀਰ ਆਨੰਦ ਨੇ ਸਕੂਲਾਂ ਦੇ ਪਿ੍ਰੰਸੀਪਲ ਤੇ ਟੀਚਿੰਗ ਸਟਾਫ ਨਾਲ ਖ਼ੁਦ ਫੀਲਡ ’ਚ ਪਹੁੰਚ ਕੇ ਕੰਮ ਕਰਵਾਇਆ ਸੀ। ਇਸ ਦੌਰਾਨ ਹੀ ਜ਼ਿਆਦਾ ਪੜ੍ਹਾਈ ਨੂੰ ਆਨਲਾਈਨ ਕਰਵਾਇਆ ਜਾਵੇਗਾ ਇਹ ਵੀ ਨਿਸ਼ਚਿਤ ਕੀਤਾ ਗਿਆ ਸੀ।

Posted By: Rajnish Kaur