ਜੇਐਨਐਨ, ਚੰਡੀਗੜ੍ਹ : ਜੇਕਰ ਤੁਸੀਂ ਬਾਹਰ ਖਾਣਾ ਖਾਣ ਦੇ ਸ਼ੌਕੀਨ ਹੋ ਜਾਂ ਦੇਰ ਰਾਤ ਖਾਣਾ ਆਰਡਰ ਕਰਦੇ ਹੋ ਜਾਂ ਅਕਸਰ ਖਾਣਾ ਖਾਣ 'ਚ ਲੇਟ ਹੋ ਜਾਂਦੇ ਹੋ ਅਤੇ ਰਾਤ ਦੇ ਕਰਫਿਊ ਕਾਰਨ ਸਮੱਸਿਆ ਹੁੰਦੀ ਹੈ। ਇਸ ਲਈ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਕਿਸੇ ਵੀ ਥਾਂ ਤੋਂ ਖਾਣਾ ਆਨਲਾਈਨ ਆਰਡਰ ਕਰਦੇ ਹੋ ਤਾਂ ਤੁਹਾਡਾ ਮਨਪਸੰਦ ਰੈਸਟੋਰੈਂਟ ਤੁਹਾਡਾ ਆਖਰੀ ਆਰਡਰ ਕਦੋਂ ਲੈ ਸਕਦਾ ਹੈ ਅਤੇ ਫੂਡ ਡਲਿਵਰੀ ਬੁਆਏ ਤੁਹਾਨੂੰ ਇਹ ਭੋਜਨ ਕਦੋਂ ਡਲੀਵਰ ਕਰੇਗਾ।

ਯੂਟੀ ਪ੍ਰਸ਼ਾਸਨ ਨੇ ਇਸ ਸਬੰਧ ਵਿੱਚ ਤਾਜ਼ਾ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਹੋਟਲ/ਰੈਸਟੋਰੈਂਟ/ਕੈਫੇ/ਕੌਫੀ ਸ਼ਾਪ/ਡਾਈਨਿੰਗ ਸਥਾਨਾਂ ਨੂੰ ਰਾਤ 10 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ ਸਥਾਨਾਂ ਦੀਆਂ ਰਸੋਈਆਂ ਨੂੰ ਰਾਤ 11 ਵਜੇ ਤੱਕ ਖੁੱਲ੍ਹਾ ਰੱਖਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਤੁਸੀਂ ਰਾਤ 11 ਵਜੇ ਤੱਕ ਆਪਣੇ ਪਸੰਦੀਦਾ ਰੈਸਟੋਰੈਂਟ 'ਚ ਫੂਡ ਆਰਡਰ ਦੇ ਸਕਦੇ ਹੋ।

ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਤੁਸੀਂ ਇਹ ਆਰਡਰ ਸਿਰਫ਼ ਆਨਲਾਈਨ ਐਪ ਰਾਹੀਂ ਜਾਂ ਫ਼ੋਨ ਤੋਂ ਹੀ ਦੇ ਸਕਦੇ ਹੋ। ਰਾਤ ਦੇ ਕਰਫਿਊ ਕਾਰਨ ਆਰਡਰ ਕਰਨ ਜਾਂ ਖਾਣਾ ਚੁੱਕਣ ਲਈ ਨਹੀਂ ਜਾ ਸਕਦੇ। ਰਾਤ ਦਾ ਕਰਫਿਊ ਰਾਤ 10:00 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਹੈ। ਇਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਆਗਿਆ ਨਹੀਂ ਹੈ। ਯਾਨੀ ਤੁਸੀਂ ਸਿੱਧੇ ਬਾਜ਼ਾਰ ਜਾਂ ਕਿਸੇ ਹੋਰ ਜਗ੍ਹਾ ਨਹੀਂ ਜਾ ਸਕਦੇ। ਰਸੋਈ 11:00 ਵਜੇ ਤੱਕ ਖੁੱਲ੍ਹੀ ਰਹਿਣ ਨਾਲ, ਤੁਸੀਂ ਆਸਾਨੀ ਨਾਲ ਆਪਣਾ ਆਰਡਰ ਦੇ ਸਕਦੇ ਹੋ। ਇਸ ਤੋਂ ਬਾਅਦ ਅੱਧੀ ਰਾਤ 12 ਵਜੇ ਤੱਕ ਹੋਮ ਡਲਿਵਰੀ ਕੀਤੀ ਜਾ ਸਕੇਗੀ।

ਪ੍ਰਸ਼ਾਸਨ ਦੇ ਨਵੇਂ ਹੁਕਮਾਂ ਅਨੁਸਾਰ ਫੂਡ ਡਲਿਵਰੀ ਬੁਆਏ ਰਾਤ 12 ਵਜੇ ਤੱਕ ਆਵਾਜਾਈ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਤਕ ਕਈ ਥਾਵਾਂ 'ਤੇ ਥਾਣਿਆਂ 'ਚ ਫੂਡ ਡਲਿਵਰੀ ਬੁਆਏ ਦੀ ਪਰੇਸ਼ਾਨੀ ਹੁੰਦੀ ਸੀ। ਹੁਣ ਪ੍ਰਸ਼ਾਸਨ ਨੇ ਨਵੇਂ ਹੁਕਮਾਂ 'ਚ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਰਾਤ 12 ਵਜੇ ਤਕ ਭੋਜਨ ਪਹੁੰਚਾ ਸਕਦਾ ਹੈ। ਬਸ਼ਰਤੇ ਕਿ ਭੋਜਨ ਦੀ ਡਲਿਵਰੀ ਲਈ ਕੰਪਨੀ ਦਾ ਆਈਡੀ ਕਾਰਡ ਹੋਣਾ ਜ਼ਰੂਰੀ ਹੈ।

Posted By: Tejinder Thind