ਚੰਡੀਗੜ੍ਹ : ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਖਿੱਚੋਤਾਣ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਨਵੋਜਤ ਸਿੰਘ ਸਿੱਧੂ ਨੇ ਵਿਵਾਦਾਂ ਵਿਚਕਾਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਕੀਤੀ। ਸਿੱਧੂ ਨੇ ਇਸ ਦੀ ਤਸਵੀਰ ਟਵੀਟ ਕੀਤੀ ਹੈ। ਸਿੱਧੂ ਵੱਲੋਂ ਨਵਾਂ ਵਿਭਾਗ ਸੰਭਾਲਣ ਦੀ ਥਾਂ ਦਿੱਲੀ 'ਚ ਰਾਹੁਲ ਤੇ ਪ੍ਰਿਅੰਕਾ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਹੋ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਇਕ ਹੋਰ ਮੰਤਰੀ ਦੇ ਬਾਗ਼ੀ ਸੁਰ

ਦੂਜੇ ਪਾਸੇ, ਸਿੱਧੂ ਤੋਂ ਬਾਅਦ ਇਕ ਹੋਰ ਮੰਤਰੀ ਵਲੋਂ ਬਾਗ਼ੀ ਸੁਰਾਂ ਉੱਠਣ ਲੱਗੀਆਂ ਹਨ। ਸਿੱਖਿਆ ਵਿਭਾਗ ਤੋਂ ਹਟਾਏ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਨੇ ਬਗ਼ਾਵਤੀ ਤੇਵਰ ਦਿਖਾਏ ਹਨ। ਦੂਜੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਦੀ ਥਾਂ ਬਿਜਲੀ ਵਿਭਾਗ ਮਿਲਣ 'ਤੇ ਨਵਜੋਤ ਸਿੰਘ ਸਿੱਧੂ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦੇ ਉਰਜਾ ਵਿਭਾਗ ਦਾ ਕਾਰਜਭਾਰ ਸੰਭਾਲਣ ਨੂੰ ਲੈ ਕੇ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਸਿੱਧੂ ਨੇ 2 ਜੂਨ ਤੋਂ ਸਾਈਲੈਂਟ ਮੋਡ 'ਚ ਰਹਿਣ ਤੋਂ ਬਾਅਦ ਅੱਜ ਸਵੇਰੇ ਟਵੀਟ ਰਾਹੀਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਦੋਵਾਂ ਆਗੂਆਂ ਨਾਲ ਮੁਲਾਕਾਤ ਦੌਰਾਨ ਅਹਿਮਦ ਪਟੇਲ ਵੀ ਮੌਜੂਦ ਸਨ। ਸਿੱਧੂ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਤੇ ਅਹਿਮਦ ਪਟੇਲ ਨਾਲ ਆਪਣਾ ਫੋਟੋ ਪੋਸਟ ਕਰਦਿਆਂ ਟਵੀਟ ਕੀਤਾ ਹੈ ਕਿ ਕਾਂਗਰਸ ਪ੍ਰਧਾਨ ਨੂੰ ਮਿਲਿਆ ਤੇ ਆਪਣਾ ਪੱਤਰ ਸੌਂਪਿਆ। ਉਨ੍ਹਾਂ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਹੈ।

ਪੂਰੇ ਘਟਨਾਕ੍ਰਮ 'ਚ ਸੋਮਵਾਰ ਦਾ ਦਿਨ ਪੰਜਾਬ ਦੀ ਰਾਜਨੀਤੀ ਖ਼ਾਸ ਕਰ ਕਾਂਗਰਸ ਲਈ ਮਹੱਤਵਪੂਰਨ ਹੈ। ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਸੋਮਵਾਰ ਨੂੰ ਪਹਿਲਾ ਕੰਮਕਾਜੀ ਦਿਨ ਹੈ। ਇਸ ਦਿਨ ਮੰਤਰੀ ਆਪਣੇ ਨਵੇਂ ਵਿਭਾਗਾਂ ਦਾ ਚਾਰਜ ਸੰਭਾਲਣਗੇ। ਅਜਿਹੇ 'ਚ ਸਾਰਿਆਂ ਦੀ ਨਜ਼ਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਕਿ ਉਹ ਅੱਜ ਬਿਜਲੀ ਮਹਿਕਮਾ ਸੰਭਾਲਣਗੇ ਜਾਂ ਨਹੀਂ। ਪਿਛਲੇ 20 ਦਿਨਾਂ ਤੋਂ ਸਿੱਧੂ ਨੇ ਜੋ ਆਪਣੇ ਤੇਵਰ ਅਪਣਾਏ ਹਨ, ਉਸ ਨੂੰ ਦੇਖਦਿਆਂ ਅੰਸਮਜਸ 'ਚ ਹਨ।

Posted By: Amita Verma