Punjab news ਚੰਡੀਗੜ੍ਹ, ਜੇਐੱਨਐੱਨ : ਦੋਹਰੀ ਜ਼ਿਮੇਵਾਰੀ ਨਿਭਾਉਣਾ ਇਕ ਮਾਂ ਨੂੰ ਭਾਰੀ ਪਿਆ। ਇਹ ਮਹਿਲਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਕਾਂਸਟੇਬਲ ਹੈ। ਉਸ ਨੂੰ ਹੁਣ ਵਿਭਾਗੀ ਜਾਂਚ ਦਾ ਸਾਹਮਣਾ ਇਸ ਲਈ ਕਰਨਾ ਪੈ ਰਿਹਾ ਹੈ, ਕਿਉਂਕਿ ਉਹ ਆਪਣੇ ਬੱਚੇ ਨੂੰ ਲੈ ਕੇ ਡਿਊਟੀ ’ਤੇ ਪਹੁੰਚੀ ਸੀ। ਮਾਮਲੇ ’ਚ ਮਹਿਕਮੇ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਦਾ ਦੇਰ ਨਾਲ ਪਹੁੰਚਣਾ ਤੇ ਗੈਰਹਾਜ਼ਰ ਹੋਣ ਦੀ ਵਜ੍ਹਾ ਨਾਲ ਉਸ ਦੇ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਹਿਲਾ ਕਾਂਸਟੇਬਲ ਪਿ੍ਅੰਕਾ ਸ਼ੁੱਕਰਵਾਰ ਸਵੇਰੇ ਆਪਣੇ ਬੱਚੇ ਨੂੰ ਲੈ ਕੇ ਡਿਊਟੀ ’ਤੇ ਪਹੁੰਚੀ ਸੀ।

ਫਿਲਹਾਲ ਸੈਂਟ੍ਰਲ ਡਿਵਿਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੇ ਮਾਮਲੇ ’ਚ ਮਹਿਲਾ ਕਾਂਸਟੇਬਲ ਪਿ੍ਅੰਕਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮਹਿਲਾ ਕਾਂਸਟੇਬਲ ਪਿ੍ਅੰਕਾ ਦੀ ਡਿਊਟੀ ਸਵੇਰ ਦੀ ਸ਼ਿਫਟ ’ਚ ਸੈਕਟਰ-15-16-23-24 ਚੌਕ ਦੇ ਨੇੜੇ ਸੀ। ਸਵੇਰੇ 8 ਵਜੇ ਦੇ ਟਾਈਮ ’ਤੇ ਇੰਸਪੈਕਟਰ ਗੁਰਜੀਤ ਕੌਰ ਨੂੰ ਮਹਿਲਾ ਕਾਂਸਸਟੇਬਲ ਡਿਊਟੀ ’ਤੇ ਨਹੀਂ ਮਿਲੀ। ਡਿਊਟੀ ’ਤੇ ਤਾਇਨਾਤ ਦੂਸਰੀ ਮਹਿਲਾ ਕਾਂਸਟੇਬਲ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਿ੍ਅੰਕਾ ਦੀ ਗੈਰਹਾਜ਼ਰਰੀ ਮਾਰਕ ਕੀਤੀ ਗਈ। ਇਸ ਤੋਂ ਬਾਅਦ ਟ੍ਰੈਫਿਕ ਲਾਈਨ ’ਚ ਮਹਿਲਾ ਕਾਂਸਟੇਬਲ ਪਿ੍ਅੰਕਾ ਆਪਣੇ ਬੱਚੇ ਦੇ ਨਾਲ ਡਿਊਟੀ ਕਰ ਪਹੁੰਚ ਗਈ।

Posted By: Sarabjeet Kaur