v> ਚੰਡੀਗੜ੍ਹ : ਕਈ ਦਿਨਾਂ ਦੀ ਗਰਮੀ ਤੋਂ ਬਾਅਦ ਸ਼ਹਿਰ 'ਚ ਇਕ ਵਾਰ ਮੌਸਮ ਫਿਰ ਕਰਵਟ ਲੈ ਰਿਹਾ ਹੈ। ਗਰਮੀ ਤੇ ਹੁਮਸ ਤੋਂ ਲੋਕ ਕਾਫ਼ੀ ਪਰੇਸ਼ਾਨ ਸਨ। ਅਜਿਹੇ ਵਿਚ ਸ਼ਹਿਰ 'ਚ ਸ਼ਨਿਚਰਵਾਰ ਨੂੰ ਪਏ ਮੀਂਹ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਉੱਥੇ, ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਵੀ ਸ਼ਹਿਰ 'ਚ ਬਾਰਸ਼ ਹੋ ਸਕਦੀ ਹੈ। ਨਾਲ ਹੀ ਸੋਮਵਾਰ ਨੂੰ ਵੀ ਬੱਦਲ ਛਾਏ ਰਹਿਣਗੇ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਬੀਤੇ ਸ਼ੁੱਕਰਵਾਰ ਸ਼ਹਿਰ ਦੇ ਕੁਝ ਇਲਾਕਿਆਂ 'ਚ ਮੀਂਹ ਪਿਆ ਸੀ ਪਰ ਹੁਮਸ ਵਧ ਗਈ ਸੀ। ਸਵੇਰ ਤੋਂ ਹੀ ਤੇਜ਼ ਧੁੱਪ ਅਤੇ ਹੁਮਰ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਦੁਪਹਿਰੇ ਕਰੀਬ ਢਾਈ ਵਜੇ ਅਸਮਾਨ 'ਚ ਬੱਦਲ ਛਾ ਗਏ ਅਤੇ ਇਕਦਮ ਬਾਰਸ਼ ਹੋਈ। ਕਰੀਬ ਇਕ ਘੰਟਾ ਪਏ ਮੀਂਹ ਕਾਰਨ ਕਈ ਥਾਈਂ ਪਾਣੀ ਖੜ੍ਹਾ ਹੋ ਗਿਆ। ਸ਼ਨਿਚਰਵਾਰ ਨੂੰ ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 36.6 ਡਿਗਰੀ ਤਾਂ ਘੱਟੋ-ਘੱਟ ਤਾਪਮਾਨ 26.5 ਡਿਗਰੀ ਰਿਹਾ। ਮੌਸਮ ਸੁਹਾਵਨਾ ਹੋਇਆ ਤਾਂ ਲੋਕਾਂ ਨੇ ਘਰੋਂ ਬਾਹਰ ਦਾ ਰੁਖ਼ ਕੀਤਾ। ਇੰਨੇ ਦਿਨ ਗਰਮੀ ਤੇ ਧੁੱਪ ਤੋਂ ਬਚੇ ਰਹਿਣ ਲਈ ਲੋਕ ਘਰਾਂ ਅੰਦਰ ਵੜੇ ਰਹੇ।

Posted By: Seema Anand