ਰਣਜੀਤ ਸਿੰਘ ਰਾਣਾ, ਅੱੈਸਏਅੱੈਸ ਨਗਰ : ਕੇਂਦਰ ਦੀ ਮੋਦੀ ਸਰਕਾਰ ਜੇਕਰ ਨਾਗਰਿਕਤਾ ਸੋਧ ਕਾਨੂੰਨ ਦੀ ਬਜਾਏ ਲੋਕ ਪੱਖੀ ਨੈਸ਼ਨਲ ਰੁਜ਼ਗਾਰ ਬਿਲ ਲੈ ਕੇ ਆਵੇ ਤਾਂ ਇੰਡੀਅਨ ਯੂਥ ਕਾਂਗਰਸ ਵੱਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ, ਕਿਉਂਕਿ ਅੱਜ ਦੇਸ਼ ਨੂੰ ਫਿਰਕੂ ਪਾੜੇ ਦੀ ਨਹੀਂ ਸਗੋਂ ਵਿਕਾਸ ਤੇ ਰੁਜ਼ਗਾਰ ਦੇ ਮੌਕਿਆਂ ਦੀ ਜ਼ਰੂਰਤ ਹੈ ਜਿਸ ਨੂੰ ਪੂਰਾ ਕਰਨ ਲਈ ਭਾਜਪਾ ਸਰਕਾਰ ਬੁਰ੍ਹੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਇਹ ਵਿਚਾਰ ਅੱਜ ਜਿਲ੍ਹਾ ਯੂਥ ਕਾਂਗਰਸ ਦੀ ਮੀਟਿੰਗ ਦੌਰਾਨ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ ਮੀਟਿੰਗ 'ਚ ਪੰਜਾਬ ਯੂਥ ਕਾਂਗਰਸ ਤੇ ਜਿਲ੍ਹਾ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ ਜਿਸ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਉਲਟਾ ਐੱਨਆਰਸੀ ਅਤੇ ਫਿਰਕਾਪ੍ਰਸਤ ਮੁੱਦਿਆਂ ਨੂੰ ਹਵਾ ਦੇ ਕੇ ਭਾਜਪਾ ਤੇ ਆਰਐੱਸਐੱਸ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਤੇ ਲੱਗੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਪ੍ਰਰੋਗਰਾਮ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਬਾਰੇ ਗੱਲ ਕਰਨ ਜਿਸ ਦਾ ਪੂਰੇ ਦੇਸ਼ ਦੇ ਲੋਕ ਭਰਵਾਂ ਸਵਾਗਤ ਕਰਨਗੇ ਐਡਵੋਕੇਟ ਸਿੱਧੂ ਨੇ ਅੱਗੇ ਕਿਹਾ ਕਿ ਪੂਰੇ ਦੇਸ਼ 'ਛ ਬੇਰੁਜ਼ਗਾਰੀ ਦਾ ਆਲਮ ਸਿਖਰਾਂ ਨੂੰ ਛੂਹ ਰਿਹਾ ਹੈ ਜਿਸ ਵੱਲ ਕੇਂਦਰ ਸਰਕਾਰ ਦਾ ਧਿਆਨ ਦਿਵਾਉਣ ਲਈ ਯੂਥ ਕਾਂਗਰਸ ਵੱਲੋਂ ਨੈਸ਼ਨਲ ਬੋਰੁਜ਼ਗਾਰ ਰਜਿਸਟਰ ਮੁਹਿੰਮ ਆਰੰਭੀ ਗਈ ਹੈ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਜਸਵਿੰਦਰ ਜੱਸੀ, ਜਨਰਲ ਸਕੱਤਰ ਉਦੇਵੀਰ ਸਿੰਘ ਿਢੱਲੋਂ, ਜਨਰਲ ਸਕੱਤਰ ਅਮਿਤ ਬਾਵਾ, ਸਕੱਤਰ ਧਨਵੰਤ ਜਿੰਮੀ, ਸਕੱਤਰ ਮਨਵੀਰ ਧਾਲੀਵਾਲ, ਸਕੱਤਰ ਜਸਕਿਰਨ ਸਿੰਘ ਕਾਹਲੋਂ, ਸਕੱਤਰ ਰਵਿੰਦਰ ਸਿੰਘ ਰਵੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਡੇਰਾਬਸੀ ਦੇ ਪ੍ਰਧਾਨ ਨਵਜੋਤ ਸਿੰਘ, ਪ੍ਰਧਾਨ ਰਜਤ, ਹਲਕਾ ਖਰੜ ਦੇ ਪ੍ਰਧਾਨ ਰਾਜਵੀਰ ਸਿੰਘ ਰਾਜੀ, ਲਾਡੀ ਚੱਕਲ, ਰਾਹੁਲ ਕਾਲੀਆ, ਦੀਪਕ ਵਰਮਾ, ਜਯੰਤ ਸ਼ਰਮਾ, ਚੰਨੀ ਇਕਬਾਲ ਆਦਿ ਹਾਜ਼ਰ ਸਨ।