ਅਵਤਾਰ ਤਾਰੀ, ਕੁਰਾਲੀ : ਬੀਤੇ 26 ਜਨਵਰੀ ਨੂੰ ਗਣਤੰਤਰ ਦਿਵਸ ਨਗਰ ਕੌਂਸਲ ਦੇ ਅਹਾਤੇ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ 9 ਵਜੇ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਵੱਲੋਂ ਝੰਡੇ ਦੀ ਰਸ਼ਮ ਅਦਾ ਕੀਤੀ ਗਈ ਤੇ ਰਾਸ਼ਟਰੀ ਗੀਤ ਜਨ ਗਨ ਮਨ ਦੀਆਂ ਧੁੰਨਾਂ ਤੇ ਮੌਜੂਦ ਕੌਂਸ਼ਲਰਾਂ ਅਤੇ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਜੈਨ ਤੇ ਪੁਲਿਸ ਜਵਾਨਾ ਵੱਲੋਂ ਰਾਈਫਲਾਂ ਚੁੱਕ ਕੇ ਰਾਸ਼ਟਰੀ ਝੰਡੇ ਸਲਾਮੀ ਦਿੱਤੀ ਗਈ। ਇਸ ਮੌਕੇ ਵੱਖ- ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਰੰਗਾਂ ਰੰਗ ਪ੍ਰਰੋਗ੍ਰਾਮ ਗਿੱਧੇ ਭੰਗੜੇ ਦੀ ਪੇਸ਼ਕਾਰੀ ਕੀਤੀ ਅਤੇ ਦੇਸ਼ ਭਗਤੀ ਦੇ ਗਾਣਿਆਂ 'ਤੇ ਕੋਰੀਓਗ੍ਰਾਫੀ ਵੀ ਕੀਤੀ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਨੇ ਮੌਜੂਦ ਪਤਵੰਤਿਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਵਾਦ ਦਿੱਤੀ। ਇਸ ਮੌਕੇ ਵਾਰਡ ਨੰਬਰ 11 ਤੋਂ ਕੌਂਸਲਰ ਬਹਾਦਰ ਸਿੰਘ ਓਕੇ ਨੇ ਆਏ ਹੋਏ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰਾ ਦੇਸ਼ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਅੱਜ ਦੇ ਹੀ ਦਿਨ 26 ਜਨਵਰੀ 1950 ਨੂੰ ਦੇਸ਼ ਦਾ ਸਵਿਧਾਨ ਲਾਗੂ ਹੋਇਆ ਸੀ ਇਸ ਲਈ 26 ਜਨਵਰੀ ਦਾ ਦਿਨ ਹਰ ਇਕ ਦੇਸ਼ ਵਾਸੀ ਲਈ ਮੱਹਤਵਪੂਰਣ ਦਿਨ ਹੈ। ਇਸ ਮੋਕੇ ਸਮੂਹ ਕੌਂਸਲਰਾਂ, ਸਟਾਫ ਮੈਂਬਰਾਂ ਵੱਲੋਂ ਦੇਸ਼ ਦੀ ਅਜ਼ਾਦੀ ਖਾਤਿਰ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵਾਈਸ ਪ੍ਰਧਾਨ ਦਵਿੰਦਰ ਠਾਕੁਰ, ਕੌਂਸਲਰ ਰਾਜਦੀਪ ਹੈਪੀ, ਕੌਂਸਲਰ ਸ਼ਾਲੂ ਧੀਮਾਨ, ਕੌਂਸਲਰ ਪਰਮਜੀਤ ਪੰਮੀ, ਕੌਂਸਲਰ ਕੁਲਵੰਤ ਕੋਰ ਪਾਬਲਾ, ਕਾਂਗਰਸੀ ਆਗੂ ਧੀਰਜ ਧੀਮਾਨ ਹੈਪੀ, ਈਓ ਵਰਿੰਦਰ ਜੈਨ, ਐੱਸਓ ਰਵਿੰਦਰ ਸ਼ਰਮਾ, ਅਸਿਸਟੈਂਟ ਰਾਜੇਸ਼ ਕੁਮਾਰ, ਚੌਧਰੀ ਦਰਸ਼ਨ ਰਾਣਾ, ਅਸ਼ੋਕ ਕੁਮਾਰ, ਸ਼ਮਸ਼ੇਰ ਸਿੰਘ ਸ਼ੇਰਾ ਸਮੇਤ ਸਮੂਹ ਕੌਂਸਲ ਸਟਾਫ ਮੈਂਬਰ ਹਾਜ਼ਰ ਸਨ।