ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸੇਂਟ ਸੋਲਜਰ ਸੀਨੀਅਰ ਸਕੈਂਡਰੀ ਸਕੂਲ, ਫ਼ੇਜ਼ 7 ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ੋਗਰਾਮ ਆਯੋਜਿਤ ਕੀਤਾ। ਇਸ ਖ਼ੂਬਸੂਰਤ ਪ੍ੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਕੀਤੀ। ਇਸ ਤੋਂ ਇਕ ਇਕ ਕਰਕੇ ਸਟੇਜ ਤੇ ਸੋਲੋ ਅਤੇ ਗਰੁੱਪ ਡਾਂਸ ਦੀਆਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਸਭ ਤੋਂ ਰੋਚਕ ਮਿਸਟਰ ਅਤੇ ਮਿਸ ਫੇਅਰਵੇਲ ਦਾ ਮੁਕਾਬਲਾ ਰਿਹਾ ਜਿਸ ਵਿਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਰੈਂਪ ਵਾਕ ਦੇ ਜਲਵੇ ਵਿਖਾਏ। ਅਖੀਰ ਵਿਚ ਸੂਜੇਨ ਕੌਸ਼ਿਕ ਅਤੇ ਮੀਨਾਕਸ਼ੀ ਸੂਦ ਮਿਸਟਰ ਐਂਡ ਮਿਸ ਪ੍ਫੈਕਟ ਚੁਣੇ ਗਏ। ਜਦ ਕਿ ਭਾਵਿਕਾ ਮਿਸ ਚਾਰਮਿੰਗ ਅਤੇ ਆਰੀਅਨ ਬਤਰਾ ਮਿਸਟਰ ਡੈਬਨੇਅਰ ਚੁਣੇ ਗਏ। ਬੈੱਸਟ ਪਗੜੀ ਦਾ ਖ਼ਿਤਾਬ ਗੁਰਸਹੇਜ਼ ਸਿੰਘ ਹਾਸਿਲ ਕੀਤਾ ।

ਸਕੂਲ ਦੇ ਪਿੰ੍ਸੀਪਲ ਅੰਜਲੀ ਸ਼ਰਮਾ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਪੂਰਾ ਜ਼ੋਰ ਲਗਾਉਣਾ ਪੈਂਦਾ ਹੈ ਜਦ ਕਿ ਸਫ਼ਲਤਾ ਦਾ ਕੋਈ ਸ਼ਾਰਟ ਸਰਕਟ ਨਹੀਂ ਹੈ।

ਚੇਅਰਮੈਨ ਕਰਨੈਲ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ ਅਤੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਸਫ਼ਲ ਜ਼ਿੰਦਗੀ ਦੀਆਂ ਸ਼ੱੁਭਕਾਮਨਾਵਾਂ ਦਿੱਤੀਆਂ।