ਮਹਿਰਾ, ਖਰੜ : ਪੈਨਸ਼ਨਰ ਦਿਵਸ ਮਨਾਉਣ ਲਈ ਓਬੀਸੀ ਬੈਂਕ ਖਰੜ ਵੱਲੋਂ ਬੈਂਕ ਸ਼ਾਖਾ ਵਿਚ ਸਮਾਗਮ ਕਰਵਾਇਆ ਗਿਆ। ਬੈਂਕ ਮੈਨੇਜਰ ਏਕਤਾ ਮਿਗਲਾਨੀ ਨੇ ਦੱਸਿਆ ਕਿ ਬੈਂਕ ਵਿਚ ਪੈਨਸ਼ਨਰਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਪੈਨਸ਼ਨਰਾਂ ਨੂੰ ਬੈਂਕ ਦੀਆਂ ਹੋਰ ਸਕੀਮਾਂ ਤੇ ਸਹੂਲਤਾਂ ਬਾਰੇ ਦੱਸਿਆ। ਬੈਂਕ ਵੱਲੋਂ ਪੈਨਸ਼ਨਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੈਂਕ ਦੇ ਸਫਨਾ ਕੁਮਾਰੀ, ਹਰਮਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਸੁਰਿੰਦਰਪਾਲ ਸਿੰਘ, ਮਨਦੀਪ ਕੌਰ, ਰਣਜੀਤ ਸਿੰਘ ਸਮੇਤ ਪੈਨਸ਼ਨਰ ਪ੍ਰਰੇਮ ਚੰਦ, ਸ਼ੁਭਾਸ ਚੰਦ, ਕਰਨੈਲ ਸਿੰਘ ਸਮੇਤ ਹੋਰ ਪੈਨਸ਼ਨਰ ਹਾਜ਼ਰ ਸਨ।