ਜੇਐੱਨਐੱਨ, ਚੰਡੀਗੜ੍ਹ

ਸੀਬੀਐੱਸਈ ਨੇ 12ਵੀਂ ਜਮਾਤ ਦੇ ਇਮਤਿਹਾਨਾਂ ਦਾ ਨਤੀਜਾ ਸੋਮਵਾਰ ਨੂੰ ਨਸ਼ਰ ਕੀਤਾ ਹੈ ਇਸ ਵਿਚ ਪੰਚਕੂਲਾ ਰੀਜਨ ਦਾ ਨਤੀਜਾ 92.52 ਫ਼ੀਸਦ ਰਿਹਾ ਜਦਕਿ ਇਸ ਵਾਰ ਪੰਚਕੂਲਾ ਤੋਂ ਵੱਖ ਕੀਤੇ ਗਏ ਚੰਡੀਗੜ੍ਹ ਰੀਜਨ ਦਾ ਨਤੀਜਾ 92.04 ਫ਼ੀਸਦ ਰਿਹਾ ਹੈ। ਚੰਡੀਗੜ੍ਹ ਖਿੱਤਾ ਪੂਰੇ ਮੁਲਕ ਵਿੱਚੋਂ ਸੱਤਵੇਂ ਸਥਾਨ 'ਤੇ ਰਿਹਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਖਿੱਤੇ ਤਹਿਤ ਸ਼ਹਿਰ ਦੇ ਪ੍ਰਰਾਈਵੇਟ ਤੇ ਸਰਕਾਰੀ ਸਕੂਲਾਂ ਤੋਂ ਇਲਾਵਾ ਏਡਿਡ ਸਕੂਲਾਂ ਦੇ ਨਾਲ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸਕੂਲ ਵੀ ਹਨ।

ਚੰਡੀਗੜ੍ਹ ਖਿੱਤੇ ਤੋਂ ਇਸ ਵਾਰ ਕੁਲ 98166 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਹੈ। ਇਸ ਵਿਚ 90356 ਵਿਦਿਆਰਥੀਆਂ ਨੇ ਕਾਮਯਾਬੀ ਹਾਸਿਲ ਕੀਤੀ ਹੈ।

ਚੰਡੀਗੜ੍ਹ ਰੀਜਨ 'ਚ ਕੁੜੀਆਂ ਦਾ ਪਾਸ ਫ਼ੀਸਦ

ਇਸ ਖਿੱਤੇ ਵਿਚ ਸਰਕਾਰੀ ਸਕੂਲਾਂ ਤੋਂ 10508, ਇੰਡੀਪੈਂਡੈਂਟ ਸਕੂਲਾਂ ਤੋਂ 80671, ਜਵਾਹਰ ਨਵੋਦਿਆ ਵਿਦਿਆਲਾ ਤੋਂ 2133, ਕੇਂਦਰੀ ਵਿਦਿਆਲਾ ਤੋਂ 4588, ਪ੍ਰਰਾਈਵੇਟ ਪ੍ਰਰੀਖਿਆਰਥੀਆਂ 'ਚੋਂ 266 ਨੇ, ਕੰਪਾਰਟਮੈਂਟ ਦੇ 1576, ਸੁਧਾਰ ਲਈ 1394 ਵਿਦਿਆਰਥੀ ਪ੍ਰਰੀਖਿਆ ਵਿਚ ਬੈਠੇ ਸਨ। ਚੰਡੀਗੜ੍ਹ ਖਿੱਤੇ ਵਿਚ 53580 ਮੁੰਡੇ, 44586 ਕੁੜੀਆਂ ਨੇ ਇਮਤਿਹਾਨ ਦਿੱਤੇ ਹਨ। ਇਸ ਵਿਚ 48271 ਮੁੰਡੇ ਤੇ 42085 ਕੁੜੀਆਂ ਪਾਸ ਹੋਈਆਂ ਹਨ। ਇਨ੍ਹਾਂ ਵਿੱਚੋਂ ਮੁੰਡਿਆਂ ਦਾ ਪਾਸ ਫ਼ੀਸਦ 90.09 ਰਿਹਾ ਜਦਕਿ ਕੁੜੀਆਂ ਦਾ ਪਾਸ ਫ਼ੀਸਦ 94.39 ਰਿਹਾ। ਇਸ ਵਾਰ ਕੁੜੀਆਂ ਦੇ ਨਤੀਜੇ ਵਿਚ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਦੀ ਕਾਰਗੁਜ਼ਾਰੀ ਵਿਚ 4 ਫ਼ੀਸਦ ਦਾ ਵਾਧਾ ਹੋਇਆ ਹੈ।

ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ ਰਿਹਾ ਬਿਹਤਰ

ਸੀਬੀਐੱਸਈ 12ਵੀਂ ਜਮਾਤ ਦੀ ਪ੍ਰਰੀਖਿਆ ਵਿਚ ਚੰਡੀਗੜ੍ਹ ਦੇ ਸਰਕਾਰੀ ਸਕੂੁਲਾਂ ਦਾ ਪਾਸ ਫ਼ੀਸਦ ਬਿਹਤਰੀਨ ਰਿਹਾ ਹੈ। ਇਸ ਵਿਚ 91.07 ਫ਼ੀਸਦ ਰਿਹਾ ਹੈ। ਉਥੇ ਇੰਡੀਪੈਂਡੈਂਟ ਸਕੂਲਾਂ ਦਾ ਨਤੀਜਾ 91.79 ਫ਼ੀਸਦ ਰਿਹਾ ਹੈ। ਜਵਾਹਰ ਨਵੋਦਿਆ ਵਿਦਿਆਲਾ ਦਾ ਨਤੀਜਾ 98.41 ਫ਼ੀਸਦ ਰਿਹਾ ਹੈ। ਕੇਂਦਰੀ ਵਿਦਿਆਲਾ ਦਾ ਨਤੀਜਾ 98.63 ਫ਼ੀਸਦ ਰਿਹਾ ਹੈ। ਪ੍ਰਰਾਈਵੇਟ ਪ੍ਰਰੀਖਿਆਰਥੀਆਂ ਦਾ ਪਾਸ ਫ਼ੀਸਦ 42.48 ਰਿਹਾ ਹੈ।

ਕੰਪਾਰਟਮੈਂਟ ਨਤੀਜੇ 'ਚ ਨਹੀਂ ਹੋਇਆ ਸੁਧਾਰ

ਚੰਡੀਗੜ੍ਹ ਖਿੱਤੇ 'ਚ ਇਸ ਸਾਲ ਕੰਪਾਰਟਮੈਂਟ ਦੇ 6024 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ। ਇਸ ਵਿਚ ਪਾਸ ਫ਼ੀਸਦ 6.14 ਦਾ ਰਿਹਾ ਹੈ।