ਜੇਐੱਨਐੱਨ, ਚੰਡੀਗੜ੍ਹ : ਰਾਏਪੁਰ ਖੁਰਦ ਸਥਿਤ ਘਰ ਦੇ ਬਾਹਰ ਬੱਚਿਆਂ ਨਾਲ ਖੇਡਦੇ ਸਮੇਂੇਂ ਦੋ ਸਾਲ ਦੇ ਬੱਚੇ ਨੂੰ ਸ਼ੁੱਕਰਵਾਰ ਨੂੰ ਤੇਜ਼ ਰਫਤਾਰ ਕਾਰ ਚਾਲਕ ਨੇ ਕੁਚਲ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਦੇ ਪਿਤਾ ਨੇ ਉਸ ਨੂੰ ਜੀਐੱਮਸੀਐੱਚ-32 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਬੱਚੇ ਮਰਿਆ ਹੋਇਆ ਐਲਾਨ ਦਿੱਤਾ। ਪੀੜਤ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੌਲੀਜਾਗਰਾਂ ਥਾਣਾ ਪੁਲਿਸ ਨੇ ਦੜਵਾ ਦੇ ਰਹਿਣ ਵਾਲੇ ਮੁਲਜ਼ਮ ਗੁਲਸ਼ਨ ਕੁਮਾਰ ਨੂੰ ਗਿ੍ਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਜ਼ਮਾਨਤ 'ਤੇ ਛੱਡਣ ਦੇ ਨਾਲ ਉਸ ਦੀ ਚੰਡੀਗੜ੍ਹ ਨੰਬਰ ਦੀ ਕਾਰ ਜ਼ਬਤ ਕਰ ਲਈ ਹੈ।

ਮਾਮਲੇ ਦੀ ਸ਼ਿਕਾਇਤ ਰਾਏਪੁਰ ਖੁਰਦ 'ਚ ਪਰਿਵਾਰ ਦੇ ਨਾਲ ਰਹਿਣ ਵਾਲੇ ਸ਼ਿਵਮ ਨੇ ਦਰਜ ਕਰਵਾਈ। ਸ਼ਿਕਾਇਤਕਰਤਾ ਸ਼ਿਵਮ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਤੇ ਇਕ ਬੇਟੀ ਸਮੇਤ ਤਿੰਨ ਬੱਚੇ ਹਨ। ਸ਼ੁੱਕਰਵਾਰ ਨੂੰ ਲਾਕਡਾਊਨ ਹੋਣ ਕਾਰਨ ਘਰ 'ਚ ਮੌਜੂਦ ਸਨ। ਇਸ ਦੌਰਾਨ ਉਸਦਾ ਦੋ ਸਾਲ ਦਾ ਮਾਸੂਮ ਬੇਟਾ ਕਾਰਤਿਕ ਘਰ ਦੇ ਬਾਹਰ ਖਾਲੀ ਸਥਾਨ 'ਤੇ ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਤੇਜ਼ ਰਫਤਾਰ ਕਾਰ ਸਵਾਰ ਨੇ ਆ ਕੇ ਬੱਚੇ ਨੂੰ ਸਿੱਧੀ ਟੱਕਰ ਮਾਰ ਦਿੱਤੀ। ਮੁਲਜ਼ਮ ਦੀ ਕਾਰ ਦੇ ਪਹੀਆ ਬੱਚੇ ਦੇ ਉੱਪਰ ਚੜ੍ਹ ਕੇ ਅੱਗੇ ਨਿਕਲ ਗਏ। ਹਾਦਸੇ ਦੀ ਜਾਣਕਾਰੀ ਮਿਲਣ ਉਸ ਨੇ ਬੱਚੇ ਨੂੰ ਆ ਕੇ ਦੇਖਿਆ ਕਿ ਬੇਟਾ ਕਾਰਤਿਕ ਲਹੂ-ਲੁਹਾਨ ਹਾਲਤ 'ਚ ਤੜਫ ਰਿਹਾ ਸੀ। ਹਾਦਸੇ ਉਪਰੰਤ ਬੱਚੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਕਾਰਤਿਕ ਨੂੰ ਮਿ੍ਤਕ ਐਲਾਨ ਦਿੱਤਾ। ਪਹਿਲਾਂ ਵੀ ਇਸੇ ਤਰ੍ਹਾਂ ਦੋ ਸਾਲ ਦੀ ਬੱਚੀ ਦੀ ਸੀ ਮੌਤ

ਅੱਠ ਜਨਵਰੀ 2021 ਨੂੰ ਮਨੀਮਾਜਰਾ ਸਥਿਤ ਨਿਊ ਦਰਸ਼ਨੀਬਾਗ ਦੇ ਨੇੜੇ ਪਾਰਕਿੰਗ ਇਲਾਕੇ 'ਚ ਸਵੇਰੇ ਖੇਡਦੇ ਸਮੇਂ ਇਕ ਦੋ ਸਾਲ ਦੀ ਬੱਚੀ ਦੀ ਸਕਾਰਪਿਓ ਚਾਲਕ ਦੀ ਚਪੇਟ 'ਚ ਆ ਕੇ ਮੌਤ ਹੋ ਗਈ ਸੀ। ਮਾਸੂਮ ਗੌਰੀ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਪੁਲਿਸ ਨੇ ਪੰਚਕੂਲਾ ਸੈਕਟਰ-4 ਵਾਸੀ ਢਾਬਾ ਸੰਚਾਲਕ ਪੰਕਜ (29) ਨੂੰ ਗੱਡੀ ਦਾ ਨੰਬਰ ਟ੍ਰੇਸ ਕਰ ਕੇ ਗਿ੍ਫਤਾਰ ਕੀਤਾ ਸੀ।