ਜੇਐੱਨਐੱਨ, ਚੰਡੀਗੜ੍ਹ : ਪਤੀ ਦੇ ਨਾਲ ਸ਼ਾਪਿੰਗ ਕਰਨ ਦੇ ਬਾਅਦ ਸੈਕਟਰ 45-46 'ਚ ਸੜਕ ਕਰਾਸ ਕਰ ਰਹੀ ਮਾਂ-ਬੇਟੀ ਨੂੰ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਦੀ ਮਦਦ ਨਾਲ ਪਤੀ ਨੇ ਜ਼ਖ਼ਮੀ ਪਤਨੀ ਤੇ ਬੇਟੀ ਨੂੰ ਸੈਕਟਰ-45 ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰ ਨੇ ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਰੈਫਰ ਕਰ ਦਿੱਤਾ। ਸਿਰ 'ਚ ਗੰਭੀਰ ਸੱਟ ਆਉਣ ਦੀ ਵਜ੍ਹਾ ਨਾਲ ਮਹਿਲਾ ਨੇ ਪੀਜੀਆਈ 'ਚ ਦਮ ਤੋੜ ਦਿੱਤਾ। ਪਤੀ ਦੀ ਸ਼ਿਕਾਇਤ 'ਤੇ ਕਾਰ ਚਾਲਕ ਮੋਹਾਲੀ ਸੈਕਟਰ-74 ਵਾਸੀ ਅਸੀਮ ਸ਼ਰਮਾ ਨੂੰ ਗਿ੍ਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਦੇ ਬਾਅਦ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਸ਼ਿਕਾਇਤਕਰਤਾ 29 ਸਾਲਾ ਚੋਪੇਂਦਰ ਬੁੱਢਾ ਨੇ ਦੱਸਿਆ ਕਿ ਉਹ ਮੂਲਰੂਪ ਤੋਂ ਪਿੰਡ ਨੇਹਰਾ, ਜ਼ਿਲ੍ਹਾ ਸ਼ਿਮਲਾ (ਹਿਮਾਚਲ) ਦੇ ਵਾਸੀ ਹੈ। ਉਹ ਆਪਣੀ ਪਤਨੀ ਚੇਤਨਾ ਤੇ ਦੋ ਬੇਟੀਆਂ ਦੇ ਨਾਲ ਸੈਕਟਰ-45 'ਚ ਰਹਿਣ ਵਾਲੀ ਭੈਣ ਦੇ ਘਰ ਆਈ ਸੀ। ਦੂਸਰੇ ਦਿਨ ਉਹ ਪਤਨੀ ਤੇ 11 ਸਾਲਾ ਬੇਟੀ ਦੇ ਨਾਲ ਸੈਕਟਰ-19 ਸਥਿਤ ਮਾਰਕੀਟ 'ਚ ਸ਼ਾਪਿੰਗ ਕਰਨ ਦੇ ਬਾਅਦ ਆਟੋ ਤੋਂ ਵਾਪਸ ਭੈਣ ਦੇ ਘਰ ਵਾਪਸ ਪਰਤਿਆ ਸੀ। ਉਹ ਸ਼ਾਮ ਕਰੀਬ ਸੱਤ ਵਜੇ ਸੈਕਟਰ- 45-46 ਡਿਵਾਈਡਿੰਗ 'ਤੇ ਉੱਤਰ ਗਏ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਕਾਰ ਸਵਾਰ ਨੇ ਉਸ ਦੀ ਪਤਨੀ ਚੇਤਨਾ ਤੇ ਬੇਟੀ ਨੂੰ ਟੱਕਰ ਮਾਰ ਦਿੱਤੀ। ਥੋੜ੍ਹੀ ਦੂਰ ਜਾ ਕੇ ਮੁਲਜ਼ਮ ਕਾਰ ਚਾਲਕ ਰੁਕਿਆ ਤੇ ਉਸ ਦੀ ਮਦਦ ਨਾਲ ਜ਼ਖਮੀ ਪਤਨੀ ਤੇ ਬੇਟੀ ਨੂੰ ਸੈਕਟਰ-45 ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਜਿਥੇ ਪੀਜੀਆਈ ਰੈਫਰ ਹੋਣ ਦੇ ਬਾਅਦ ਪਤਨੀ ਨੇ ਦਮ ਤੋੜ ਦਿੱਤਾ।