ਮਹਿਰਾ, ਖਰੜ : ਖਰੜ ਸਿਟੀ ਪੁਲਿਸ ਨੇ 9 ਨਵੰਬਰ 1999 ਨੂੰ ਦਰਜ ਇਕ ਕੇਸ 'ਚ ਟਰੱਕ ਡਰਾਈਵਰ ਰਜਿੰਦਰ ਸਿੰਘ ਨੂੰ ਜਿਸ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਸੀ, ਨੂੰ ਹੁਣ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਖਰੜ ਸਿਟੀ ਪੁਲਿਸ ਦੇ ਏਐੱਸਆਈ ਚਮਕੌਰ ਸਿੰਘ ਤੇ ਏਐੱਸਆਈ ਹਰਜਿੰਦਰ ਸਿੰਘ ਦੀ ਟੀਮ ਨੇ ਰਜਿੰਦਰ ਸਿੰਘ ਉਰਫ਼ ਕਾਲਾ ਨੂੰ ਪਿੰਡ ਖਾਸੀਕਲਾਂ ਥਾਣਾ ਜਮਾਲਪੁਰ ਤੋਂ ਗਿ੍ਫ਼ਤਾਰ ਕੀਤਾ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆ ਏਐੱਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਤੋਂ 9 ਨਵੰਬਰ 1999 ਨੂੰ ਉਸ ਨੇ ਇਕ ਸਕੂਟਰ ਨਾਲ ਐਕਸੀਡੈਂਟ ਕੀਤਾ ਸੀ। ਉਸ ਵਿਰੁੱਧ ਖਰੜ ਥਾਣੇ 'ਚ ਕੇਸ ਦਰਜ ਹੋਇਆ ਸੀ। ਉਸ ਨੂੰ ਖਰੜ ਦੀ ਅਦਾਲਤ ਵੱਲੋਂ 3 ਅਕਤੂਬਰ 2006 ਨੂੰ ਭਗੌੜਾ ਐਲਾਨ ਕੀਤਾ ਗਿਆ ਸੀ, ਹੁਣ ਉਸ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ।