ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : 72 ਘੰਟਿਆਂ ਤੋਂ ਵੀ ਘੱਟ ਸਮੇਂ ਲਈ ਪੰਜਾਬ ਆਉਣ ਵਾਲਿਆਂ ਨੂੰ ਹੁਣ 14 ਦਿਨਾਂ ਦੀ ਲਾਜ਼ਮੀ ਘਰੇਲੂ ਕੁਆਰੰਟਾਈਨ ਪ੍ਰਕਿਰਿਆ 'ਚੋਂ ਨਹੀਂ ਲੰਘਣਾ ਪਵੇਗਾ। ਉਨ੍ਹਾਂ ਲਈ ਸਿਰਫ ਸਰਹੱਦੀ ਚੌਕੀ 'ਤੇ ਰਸਮੀ ਕਾਰਵਾਈ ਲਾਜ਼ਮੀ ਹੋਵੇਗੀ। ਸੂਬਾ ਸਰਕਾਰ ਨੇ ਇਸ ਛੋਟ ਦਾ ਐਲਾਨ ਅੱਜ ਕੀਤਾ ਹੈ।

ਸਿਰਫ਼ ਘੁੰਮਣ ਆਉਣ ਵਾਲੇ ਘਰੇਲੂ ਯਾਤਰੀਆਂ ਲਈ ਇਸ ਢਿੱਲ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰੀਖਿਆਵਾਂ ਜਾਂ ਕਾਰੋਬਾਰੀ ਯਾਤਰੀਆਂ ਆਦਿ ਲਈ ਆਉਣ-ਜਾਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਰਿਆਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਜਿਨ੍ਹਾਂ ਦਾ ਸੂਬੇ 'ਚ ਰੁਕਣ ਦਾ ਸਮਾਂ 72 ਘੰਟਿਆਂ ਤੋਂ ਘੱਟ ਹੈ, ਅਜਿਹੇ ਯਾਤਰੀਆਂ ਨੂੰ ਪੰਜਾਬ ਸਰਕਾਰ ਨੇ 14 ਦਿਨਾਂ ਦੀ ਲਾਜ਼ਮੀ ਘਰੇਲੂ ਕੁਆਰੰਟਾਈਨ ਦੀ ਜ਼ਰੂਰਤ ਤੋਂ ਛੋਟ ਦੇਣ ਦਾ ਫੈਸਲਾ ਲਿਆ ਹੈ ਬਾਕੀਆਂ ਲਈ ਫ਼ੈਸਲਾ ਪੁਰਾਣਾ ਹੀ ਰਹੇਗਾ।

ਅਜਿਹੇ ਯਾਤਰੀਆਂ ਲਈ COVA ਐਪ ਫੋਨ 'ਤੇ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਐਪ ਦੇ ਯਾਤਰੀਆਂ ਸਬੰਧੀ ਜਾਣਕਾਰੀ ਭਾਗ 'ਚ ਉਨ੍ਹਾਂ ਦੇ ਵੇਰਵੇ ਦਰਜ ਕਰਨ ਤੋਂ ਇਲਾਵਾ, ਇਨ੍ਹਾਂ ਵਿਅਕਤੀਆਂ ਨੂੰ ਇਹ ਯਕੀਨ ਦਿਵਾਉਣ ਪਵੇਗਾ ਕਿ ਪੰਜਾਬ 'ਚ ਰਹਿਣ ਉਹ ਕੋਵਾ ਐਪ ਐਕਟਿਵ ਰੱਖਣਗੇ। ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਕਿਸੇ ਵੀ ਕੰਟੇਨਮੈਂਟ ਜ਼ੋਨ ਤੋਂ ਨਹੀਂ ਆ ਰਹੇ ਹਨ। ਸੂਬੇ 'ਚ ਆਉਣ ਦੇ ਸਮੇਂ ਤੋਂ ਪੰਜਾਬ 'ਚ 72 ਘੰਟਿਆਂ ਤੋਂ ਵੱਧ ਸਮੇਂ ਲਈ ਨਹੀਂ ਰਹਿਣ ਦੇਣਗੇ। ਇਸ ਮਿਆਦ ਦੌਰਾਨ ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨ ਤੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾਈ ਰੱਖਣ ਲਈ ਵਚਨਬੱਧ ਹੋਣਗੇ। ਨਿਯੁਕਤ ਕੀਤੀ ਗਈ ਨਿਗਰਾਨੀ ਟੀਮ ਨਾਲ ਵੀ ਗੱਲਬਾਤ ਕਰਨਗੇ। ਜੇ ਉਹ ਕੋਵਿਡ-19 ਤੋਂ ਪੀੜਤ ਹਨ ਤੇ ਤੁਰੰਤ 104 'ਤੇ ਕਾਲ ਕਰਨਗੇ। ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮਾਸਕ/ਸਮਾਜਿਕ ਦੂਰੀ ਬਰਕਰਾਰ ਰੱਖਣ ਆਦਿ ਦੀ ਪਾਲਣਾ ਨਾ ਕਰਨ 'ਤੇ 'ਮਹਾਮਾਰੀ ਰੋਗ ਐਕਟ 1897' ਦੀ ਵਿਵਸਥਾ ਅਨੁਸਾਰ ਕਾਰਵਾਈ ਕੀਤੀ ਜਾ ਸਕੇਗੀ।

ਇਸ ਤੋਂ ਇਲਾਵਾ ਜੇ ਵਾਪਸੀ ਦੇ ਇਕ ਹਫਤੇ ਦੇ ਅੰਦਰ-ਅੰਦਰ ਕੋਈ ਵਿਅਕਤੀ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਲਈ ਤੁਰੰਤ 104 ਨੰਬਰ 'ਤੇ ਪੰਜਾਬ ਸਰਕਾਰ ਨਾਲ ਸੰਪਰਕ ਕਰਨਾ ਜ਼ਰੂਰੀ ਹੋਵੇਗਾ। ਸੰਪਰਕ ਟਰੇਸਿੰਗ 'ਚ ਉਹਨਾਂ ਦੀ ਸਹਾਇਤਾ ਕਰਨੀ ਪਵੇਗਾ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜਦੋਂ ਭਾਰਤ ਸਰਕਾਰ ਨੇ ਘਰੇਲੂ ਯਾਤਰੀਆਂ ਲਈ ਘਰੇਲੂ ਕੁਆਰੰਟਾਈਨ ਦੀ ਜ਼ਰੂਰਤ ਤੋਂ ਛੋਟ ਦੇ ਦਿੱਤੀ ਸੀ ਅਤੇ ਇਸ ਨੂੰ ਸਵੈ-ਨਿਗਰਾਨੀ 'ਚ ਤਬਦੀਲ ਕਰ ਦਿੱਤਾ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਵੱਖ-ਵੱਖ ਪਾਬੰਦੀਆਂ ਪੰਜਾਬ 'ਚ ਜਾਰੀ ਰਹਿਣਗੀਆਂ।

Posted By: Seema Anand