ਸੁਰਜੀਤ ਸਿੰਘ ਕੋਹਾੜ, ਲਾਲੜੂ : ਮੋਹਾਲੀ ਬਾਡੀਬਿਲਡਿੰਗ ਐਂਡ ਫਿਜ਼ੀਕਿਓ ਸਪੋਰਟਸ ਐਸੋਸ਼ੀਏਸਨ ਵੱਲੋਂ ਐਫਜੈਡ ਅਤੇ ਸਪਾ ਲਾਲੜੂ ਵਿਖੇ ਓਪਨ ਮਿਸਟਰ ਅਤੇ ਮਿਸ ਪੰਜਾਬ ਬਾਡੀ ਬਿਲਡਿੰਗ ਚੈਪੀਅਨਸ਼ਿਪ ਕਰਵਾਈ ਗਈ। ਐਫਜੈਡ ਜਿੰਮ ਦੇ ਮਾਲਕ ਦੀਪ ਮਲਿਕ ਦੀ ਦੇਖ-ਰੇਖ ਵਿਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਦਾ ਕਾਂਗਰਸ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਦੀਪਇੰਦਰ ਸਿੰਘ ਿਢੱਲੋਂ ਨੇ ਉਦਘਾਟਨ ਕੀਤਾ ਅਤੇ ਇਨਾਮ ਵੰਡ ਸਮਾਰੋਹ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ 'ਚ ਿਢੱਲੋਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਜਿਥੇ ਸਹੀ ਸੇਧ ਦਿੰਦਿਆਂ ਹਨ ਉਥੇ ਹੀ ਖੇਡਾਂ ਨਾਲ ਸਰੀਰ ਵੀ ਨਿਰੋਗ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਕਿਉਂਕਿ ਖੇਡਾਂ ਨੌਜਵਾਨਾਂ ਦਾ ਬਹੁਪੱਖੀ ਵਿਕਾਸ ਕਰਦੀਆਂ ਹਨ। ਚੈਂਪੀਅਨਸਿਪ ਵਿੱਚ ਮਿਸਟਰ ਪੰਜਾਬ ਚੁਣੇ ਗਏ ਹਰਪ੍ਰਰੀਤ ਸਿੰਘ ਅਤੇ ਮਿਸ ਪੰਜਾਬ ਚੁਣੀ ਗਈ ਰੀਟਾ ਨੂੰ ਨਗਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸੁੱਖਾ, ਮਾਸਟਰ ਮੋਹਨ ਸਿੰਘ, ਕੇਵਲ ਸਿੰਘ ਘੋਲੂਮਾਜਰਾ, ਜਸਵਿੰਦਰ ਸਿੰਘ ਿਛੰਦਾ, ਜਿੰਮ ਟਰੇਨਰ ਅਨੁਰਾਧਾ ਰਾਣਾ ਅਤੇ ਰਜਿੰਦਰ ਸਿੰਘ ਵਿਰਕ ਆਦਿ ਵੀ ਹਾਜ਼ਰ ਸਨ।