ਜੇਐੱਨਐੱਨ, ਪਿੰਜੌਰ : ਅਮਰਾਵਤੀ ਇਨਕਲੇਵ ਵਿਚ ਹੋਏ ਇਕ ਸੜਕ ਹਾਦਸੇ ਵਿਚ ਬੱਚੇ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਅਮਰਾਵਤੀ ਵਾਸੀ ਕਿ੍ਸ਼ ਪੋਦਾਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਅਮਰਾਵਤੀ ਨਿਵਾਸੀ ਉਮੇਸ਼ ਅੱਤਰੀ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਜੀਂਦ ਦਾ ਰਹਿਣ ਵਾਲਾ ਹੈ ਜਿਥੇ ਕਿਰਾਏ 'ਤੇ ਰਹਿੰਦਾ ਹੈ ਤੇ ਮੋਹਾਲੀ ਵਿਚ ਕੰਮ ਕਰਦਾ ਹੈ। ਉਸਦਾ 16 ਸਾਲ ਦਾ ਬੇਟਾ ਰਿਸ਼ਿਤ ਸ਼ਨਿਚਰਵਾਰ ਸ਼ਾਮ ਨੂੰ ਦੋਸਤ ਕ੍ਰਿਸ਼ ਪੋਦਾਰ ਨਾਲ ਸਕੂਟੀ 'ਤੇ ਸਿਟੀ ਸੈਂਟਰ ਅਮਰਾਵਤੀ ਗਿਆ ਸੀ। ਰਿਸ਼ਿਤ ਸਕੂਟੀ ਚਲਾ ਰਿਹਾ ਸੀ ਤੇ ਕਿ੍ਸ਼ ਉਸਦੇ ਪਿੱਛੇ ਬੈਠਾ ਸੀ। ਇਸ ਦੌਰਾਨ ਅਮਰਾਵਤੀ ਵਿਦਿਆਲਾ ਜੂਨੀਅਰ ਵਿੰਗ ਦੇ ਨਾਲ ਬਣੇ ਬੱਸ ਸਟਾਪ 'ਤੇ ਉਸਦੇ ਬੇਟੇ ਦੀ ਸਕੂਟੀ ਨੂੰ ਚੋਖੀ ਢਾਣੀ ਵੱਲੋਂ ਇਕ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਬੱਚਿਆਂ ਦੇ ਸਿਰ 'ਤੇ ਸੱਟਾਂ ਲੱਗੀਆਂ। ਰਾਹਗੀਰਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੰਚਕੂਲਾ ਸਥਿਤ ਐਲਕੈਮਿਸਟ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਕ੍ਰਿਸ਼ ਪੋਦਾਰ ਨੂੰ ਮਿ੍ਤ ਐਲਾਨ ਦਿੱਤਾ। ਉੱਥੇ ਰਿਸ਼ਿਤ ਨੂੰ ਆਈਸੀਯੂ ਵਿਚ ਰੱਖਿਆ ਹੈ। ਪੁਲਿਸ ਨੇ ਉਮੇਸ਼ ਅੱਤਰੀ ਦੇ ਬਿਆਨ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।