* ਸਰਕਾਰੀ ਸਕੂਲ 'ਚ ਨਵੇਂ ਬਣੇ ਸਮਾਰਟ ਰੂਮ ਦਾ ਕੀਤਾ ਉਦਘਾਟਨ

* ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਲਵਾਈ ਹਾਜ਼ਰੀ

23ਸੀਐਚਡੀ902ਪੀ)----- ਡੇਰਾ ਜਗਾਧਰੀ ਵਿਖੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਸਕੂਲ 'ਚ ਪੌਦਾ ਲਗਾਉਂਦੇ ਹੋਏ।

23ਸੀਐਚਡੀ903ਪੀ)---ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀਪਇੰਦਰ ਸਿੰਘ ਿਢਲੋਂ ਸੰਸਥਾ ਦੇ ਮੈਂਬਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਬੀਏ ਡੂਅਰ ਨਾਟ ਏ ਥਿੰਕਰ ਸੰਸਥਾ ਵੱਲੋਂ ਦੂਜਾ ਵਿਸ਼ਾਲ ਖੂਨਦਾਨ ਕੈਂਪ ਪਿੰਡ ਡੇਰਾ ਜਗਾਧਰੀ ਵਿਖੇ ਲਗਾਇਆ ਹੈ। ਇਸ ਮੌਕੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਤੇ ਹਲਕਾ ਇੰਚਰਾਜ਼ ਦੀਪਇੰਦਰ ਿਢੱਲੋਂ ਨੇ ਸਰਕਾਰੀ ਸਕੂਲ ਦੇ ਸਮਾਰਟ ਰੂਮ ਦਾ ਉਦਘਾਟਨ ਕੀਤਾ ਤੇ ਬੂਟੇ ਲਗਾਏ। ਸੰਸਥਾ ਦੇ ਪ੍ਰਧਾਨ ਸਰਬਇੰਦਰ ਸਿੰਘ ਸੈਮ ਨੇ ਦੱਸਿਆ ਕਿ ਇੰਡਸ ਹਸਪਤਾਲ ਡੇਰਾਬੱਸੀ ਤੋਂ ਡਾਕਟਰਾਂ ਦੀ ਪਹੰੁਚੀ ਟੀਮ ਨੇ 101 ਯੂਨਿਟ ਬਲੱਡ ਇਕੱਤਰ ਕੀਤਾ। ਇਸ ਮੌਕੇ ਦੋਵੇਂ ਆਗੂਆਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਸੰਸਥਾ 10 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ, ਪਾਲੀ ਈਸਾਪੁਰ, ਮਿੰਟੂ ਸੈਣੀ, ਅਕਾਲੀ ਆਗੂ ਮਨਜੀਤ ਸਿੰਘ ਮਲਕਪੁਰ, ਸੁਖਬੀਰ ਸਿੰਘ, ਅਜੈ ਵੀਰ ਸਿੰਘ, ਸੰਦੀਪ ਥਾਪਰ, ਤੇਜਿੰਦਰ ਸਿੰਘ, ਨੇਹਾ ਸੰਜੂ, ਸੀਬਾ, ਹਰਪ੍ਰਰੀਤ ਸੈਣੀ ਤੋਂ ਇਲਾਵਾ ਸੰਸਥਾਂ ਦੇ ਮੈਂਬਰ ਹਾਜ਼ਰ ਸਨ।