ਤਿਲਕ ਰਾਜ, ਖਰੜ : ਫਰੈਡਜ਼ ਫੌਰਏਅਵਰ ਵੈਲਫੇਅਰ ਸੁਸਾਇਟੀ ਖਰੜ ਵੱਲੋਂ ਸ੍ਰੀ ਰਾਮ ਭਵਨ ਖਰੜ ਵਿਖੇ 7ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਐੱਸਡੀਐੱਮ ਖਰੜ ਹਿਮਾਸ਼ੂੰ ਜੈਨ ਨੇ ਕੀਤਾ ਅਤੇ ਉਨ੍ਹਾਂ ਆਪ ਖੁਦ ਵੀ ਖੂਨਦਾਨ ਕੀਤਾ। ਉਨ੍ਹਾਂ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦਸਿਆ ਕਿ ਪੀਜੀਆਈ ਚੰਡੀਗੜ੍ਹ ਬਲੱਡ ਬੈਕ ਦੀ ਡਾਕਟਰ ਅਨੀਤਾ ਦੀ ਅਗਵਾਈ ਵਾਲੀ ਟੀਮ ਵੱਲੋਂ 193 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਖੂਨਦਾਨ ਕਰਨ ਵਾਲਿਆਂ ਨੂੰ ਪਹਿਲਾਂ ਮਾਸਿਕ ਅਤੇ ਸੈਨੀਟਾਈਜ਼ਰ ਕਰਕੇ ਖੂਨਦਾਨ ਕਰਵਾਇਆ ਗਿਆ। ਇਸ ਤੋਂ ਪਹਿਲਾਂ ਹਾਲ ਵਿਚ ਵੀ ਸੁਸਾਇਟੀ ਵੱਲੋਂ ਦੋ ਦਿਨਾਂ ਲਗਾਤਾਰ ਸੈਨੇਟਾਈਜ਼ਰ ਕੀਤਾ ਗਿਆ ਸੀ। ਖੂਨਦਾਨ ਕਰਨ ਵਾਲਿਆਂ ਦਾ ਵਿਸ਼ੇਸ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਕਜ ਕੁਮਾਰ ਰੋਕੀ, ਸਤੀਸ਼ ਕੁਮਾਰ, ਨਵਨੀਤ ਸਿੰਘ, ਹਿਤੇਦਰ ਸਿੰਘ ਬੇਦੀ, ਸੁਨੀਲ ਸੈਣੀ, ਰੇਨੂੰ, ਅੰਜੂ ਬਾਲਾ, ਰਜੇਸ਼ ਖੰਨਾ, ਲਾਡੀ, ਸੰਜੀਵ ਕਰਵਲ ਸਮੇਤ ਹੋਰ ਮੈਬਰ ਅਤੇ ਅਹੁਦੇਦਾਰ ਹਾਜ਼ਰ ਸਨ।