19ਸੀਐਚਡੀ875ਪੀ)--- ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ ਤੇ ਹੋਰ ਅਹੁਦੇਦਾਰ ਅਤੇ ਨਵੇਂ ਸ਼ਾਮਲ ਹੋਏ ਮੈਂਬਰ।

ਪੰਜਾਬੀ ਜਾਗਰਣ ਟੀਮ, ਖਰੜ: ਭਾਰਤੀ ਜਨਤਾ ਪਾਰਟੀ ਦੀ ਇਕ ਮੀਟਿੰਗ ਸ਼ਿਵਾਲਿਕ ਸਿਟੀ ਖਰੜ ਵਿਖੇ ਹੋਈ । ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ੁਸੀਲ ਰਾਣਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਜਨਰਲ ਸਕੱਤਰ ਰਾਜੀਵ ਸ਼ਰਮਾ, ਜਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ , ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਮੰਡਲ ਪ੍ਰਧਾਨ ਖਰੜ ਦਵਿੰਦਰ ਸਿੰਘ ਬਰਮੀ, ਮੰਡਲ ਪ੍ਰਧਾਨ ਮੋਹਾਲੀ ਤਿੰਨ ਪਵਨ ਕੁਮਾਰ ਮਨੋਚਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਸੀਲ ਰਾਣਾ ਨੇ ਸਾਬਕਾ ਐੱਮਐੱਲਏ ਰਾਏਕੋਟ ਲੁਧਿਆਣਾ ਲੇਟ ਭਾਗ ਸਿੰਘ ਦੇ ਸਪੱੁਤਰ ਪਰਮਜੀਤ ਸਿੰਘ ਮਹਿੰਮੀ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਸੱਲਿਆ ਦੇਵੀ, ਪ੍ਰਰੀਤਮ ਸਿੰਘ ਸੰਧੂ, ਜੋ ਕਿ ਸਾਬਕਾ ਐੱਮਐੱਲਏ ਕਾਦੀਆ ਲੇਟ ਕੁਲਵੰਤ ਸਿੰਘ ਬੋਪਾਰਾਏ ਦੇ ਦਾਮਾਦ ਹਨ ਤੇ ਉਨ੍ਹਾਂ ਦੇ ਸਾਥੀਆਂ ਚਰਨਜੀਤ ਕੁਮਾਰ, ਗੁਰਮੁਖ ਸਿੰਘ, ਕਿ੍ਪਾਲ ਸਿੰਘ ਨੂੰ ਪਾਰਟੀ ਦਾ ਸਰੋਪਾ ਪਾ ਕੇ ਭਾਜਪਾ 'ਚ ਸ਼ਾਮਿਲ ਕੀਤਾ। ਇਸ ਮੌਕੇ ਪਰਮਜੀਤ ਸਿੰਘ ਮਹਿੰਮੀ ਅਤੇ ਪ੍ਰਰੀਤਮ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ ਪ੍ਰਤੀ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਕਾਂਗਰਸ ਦੀਆਂ ਦੇਸ਼ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਆਪਣੀ ਮਰਜੀ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਪਾਰਟੀ ਦੀ ਲੀਡਰਸ਼ਿਪ ਨੂੰ ਭਰੋਸਾ ਦੁਆਇਆ ਕਿ ਉਹ ਤਨ ਮਨ ਨਾਲ ਅਤੇ ਬਿਨ੍ਹਾਂ ਕਿਸੇ ਸਰਤ ਤੋਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਨਗੇ ਅਤੇ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਡਿਊੁਟੀ ਲਗਾਏਗੀ ਉਹ ਉਸ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਟਿਵਾਣਾ, ਸੀਨੀਅਰ ਭਾਜਪਾ ਨੇਤਾ ਸ਼ਿਆਮਵੇਦ ਪੁਰੀ, ਵਿਜੈ ਪਾਠਕ, ਰਾਜਿੰਦਰ ਅਰੋੜਾ, ਪ੍ਰਵੇਸ਼ ਸ਼ਰਮਾ, ਰਵਿੰਦਰ ਸਿੰਘ ਕਾਹਲੋ, ਭੁਪਿੰਦਰ ਸਿੰਘ, ਹਰਜਾਪ ਸਿੰਘ, ਜਗਮੋਹਨ ਸਿੰਘ ਗਰੇਵਾਲ, ਗੁਰਪ੍ਰਰੀਤ ਸਿੰਘ ਮਾਂਗਟ ਆਦਿ ਹਾਜਰ ਸਨ।