ਜੇਐੱਨਐੱਨ, ਚੰਡੀਗੜ੍ਹ : ਕਮਿਸ਼ਨਰ ਕੇਕੇ ਯਾਦਵ ਨਾਲ ਸ਼ਹਿਰ ਦੇ ਪਿੰਡ ਦੀਆਂ ਸਮੱਸਿਆਵਾਂ 'ਤੇ ਮਿਲਣ ਆਏ ਭਾਜਪਾ ਦੇ ਆਗੂਆਂ ਨੇ ਮੰਗਲਵਾਰ ਦੁਪਹਿਰ ਹੰਗਾਮਾ ਕਰ ਦਿੱਤਾ। ਦੋਸ਼ ਹੈ ਕਿ ਕਮਿਸ਼ਨਰ ਦਫ਼ਤਰ ਦੇ ਬਾਹਰ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਇਕ ਭਾਜਪਾ ਦੇ ਆਗੂ ਨੇ ਕਮਿਸ਼ਨਰ ਦੇ ਪੀਏ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਭਾਜਪਾ ਦੇ ਆਗੂ ਕਮਿਸ਼ਨਰ ਖ਼ਿਲਾਫ਼ ਕਮਰੇ ਦੇ ਬਾਹਰ ਹੀ ਧਰਨੇ 'ਤੇ ਬੈਠ ਗਏ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਕਮਰੇ ਤੋਂ ਬਾਹਰ ਭਾਜਪਾ ਆਗੂਆਂ ਨੂੰ ਹਟਾਇਆ। ਪੀਏ ਜਤਿਨ ਸੈਨੀ ਨੇ ਹੋਈ ਹੱਥੋਂਪਾਈ ਦੀ ਸ਼ਿਕਾਇਤ ਲਿਖਤੀ 'ਚ ਦਿੱਤੀ ਹੈ।

ਕਮਿਸ਼ਨਰ ਕੇਕੇ ਯਾਦਵ ਨੇ ਇਸ ਬਾਰੇ 'ਚ ਐੱਸਐੱਸਪੀ ਨਾਲ ਗੱਲ ਕੀਤੀ ਹੈ। ਭਾਜਪਾ ਦੇ ਆਗੂ ਮੀਤ ਪ੍ਰਧਾਨ ਰਾਮਵੀਰ ਭੱਟੀ ਦੀ ਅਗਵਾਈ 'ਚ ਨਗਰ ਨਿਗਮ ਦੀ ਪਾਰਕਿੰਗ 'ਚ ਧਰਨੇ 'ਤੇ ਬੈਠ ਗਏ ਹਨ। ਭਾਜਪਾ ਦੇ ਆਗੂਆਂ ਦਾ ਦੋਸ਼ ਹੈ ਕਿ ਜਿਸ ਸਮੇਂ ਉਹ ਕਮਿਸ਼ਨਰ ਨੂੰ ਮਿਲਣ ਆਏ ਉਨ੍ਹਾਂ ਨੂੰ ਕਮਰੇ ਦੇ ਬਾਹਰ ਹੀ ਬਿਠਾ ਦਿੱਤਾ ਗਿਆ ਜਦਕਿ ਕਾਂਗਰਸ ਦੇ ਇਕ ਸਾਬਕਾ ਮੇਅਰ ਸਿੱਧਾ ਕਮਿਸ਼ਨਰ ਨੂੰ ਮਿਲਣ ਲਈ ਚੱਲੇ ਗਏ ਜਦਕਿ ਉਹ ਪਿੰਡ ਦੀ ਸਮੱਸਿਆ ਨੂੰ ਲੈ ਕੇ ਕਮਿਸ਼ਨਰ ਨੂੰ ਮਿਲਣ ਆਏ ਸਨ। ਇਸ ਦੌਰਾਨ ਜਦੋਂ ਪੀਏ ਜਤਿਨ ਕਮਿਸ਼ਨਰ ਨੂੰ ਮੈਸੇਜ ਦੇਣ ਤੋਂ ਬਾਅਦ ਬਾਹਰ ਆਏ ਤਾਂ ਭਾਜਪਾ ਆਗੂਆਂ ਨਾਲ ਬਹਿਸ ਹੋ ਗਈ।

ਇਸ ਸਮੇਂ ਪਿੰਡ ਦੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਜਦੋਂ ਤੋਂ ਪਿੰਡ ਨਗਰ ਨਿਗਮ 'ਚ ਸ਼ਾਮਲ ਹੋਏ ਉਦੋਂ ਤੋਂ ਸਾਰੇ ਵਿਕਾਸ ਕੰਮ ਰੁੱਕ ਗਏ ਹਨ। ਨਗਰ ਨਿਗਮ ਦੀ ਪਾਰਕਿੰਗ 'ਚ ਭਾਜਪਾ ਦੇ ਆਗੂ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰ ਰਹੇ ਹਨ। ਕਮਿਸ਼ਨਰ ਕੇਕੇ ਯਾਦਵ ਦਾ ਕਹਿਣਾ ਹੈ ਕਿ ਜੇ ਭਾਜਪਾ ਦੇ ਆਗੂ ਮਿਲਣ ਆਏ ਸਨ ਉਨ੍ਹਾਂ ਨੇ ਇਸ ਤੋਂ ਪਹਿਲਾਂ ਮਿਲਣ ਦਾ ਸਮਾਂ ਨਹੀਂ ਲਿਆ ਸੀ। ਜਦਕਿ ਕਾਂਗਰਸ ਦੇ ਸਾਬਕਾ ਮੇਅਰ ਹਰਫੁਲ ਕਲਿਆਣ ਨੇ ਮਿਲਣ ਦਾ ਸਮਾਂ ਪਹਿਲਾਂ ਹੀ ਲਿਆ ਹੋਇਆ ਸੀ। ਅਜਿਹੇ 'ਚ ਉਹ ਹਰਫੁਲ ਕਲਿਆਣ ਨਾਲ ਗੱਲ ਕਰ ਰਹੇ ਸਨ ਤੇ ਭਾਜਪਾ ਦੇ ਆਗੂ ਬਿਨਾਂ ਸਮੇਂ ਲਏ ਹੀ ਪਹੁੰਚ ਗਏ।

Posted By: Amita Verma