ਚੰਡੀਗਡ਼੍ਹ, ਜੇਐਨਐਨ : ਬੈਂਕਾਂ ਦੇ ਨਿੱਜੀਕਰਨ ਕਰਨ ਖਿ਼ਲਾਫ ਯੂਨਾਈਨਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠਾਂ 9 ਯੂਨੀਅਨਾਂ ਨੇ 15 ਮਾਰਚ ਤੇ 16 ਮਾਰਚ ਨੂੰ ਹਡ਼ਤਾਲ ਦਾ ਐਲਾਨ ਕੀਤਾ ਹੈ। ਜਿਸ ਦੇ ਦੂਜੇ ਦਿਨ ਜਮ ਕੇ ਨਾਅਰੇਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਕਟਰ-17 ਪਲਾਜ਼ਾ 'ਚ ਚੱਲ ਰਹੀ ਹਡ਼ਤਾਲ ਦੇ ਦੂਜੇ ਦਿਨ ਲਗਪਗ ਇਕ ਹਜ਼ਾਰ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ ਹੈ। ਜਿੱਥੇ ਸਵੇਰੇ ਨੌ ਵਜੇ ਹੀ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਚੱਲੀ। ਬੈਂਕ ਕਰਮਚਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰੀ ਜ਼ਬਰਦਸਤੀ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ਜਦਕਿ ਫਾਇਦੇ 'ਚ ਚੱਲ ਰਹੇ ਬੈਂਕਾਂ ਦਾ ਨਿੱਜੀਕਰਨ ਕਰਨਾ ਦਾ ਕੋਈ ਤੁਕ ਨਹੀਂ ਬਣਦਾ ਹੈ।

ਹਡ਼ਤਾਲ 'ਚ ਮੌਜੂਦ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਕੰਨਵੀਨਰ ਸੰਜੀਵ ਬੰਦਲਿਸ਼ ਐਨਸੀਬੀਈ, ਵਾਸੂਦੇਵ ਸਿੰਗਲਾ, ਰਾਜੀਵ ਰੰਜਨ ਚੌਬੇ ਐਨਓਬੀਓ, ਅਨੰਤ ਦੱਤਾ ਬੀਓਬੀਡਬਲਯੂ ਆਦਿ ਨੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਸੰਜੀਵ ਬੰਦਲਿਸ਼ ਨੇ ਕਿਹਾ ਕਿ ਇਸ ਹਡ਼ਤਾਲ 'ਚ ਲਗਪਗ 10 ਲੱਖ ਬੈਂਕ ਕਰਮਚਾਰੀ ਤੇ ਅਧਿਕਾਰੀ ਸ਼ਾਮਲ ਹਨ ਤੇ ਨਾਲ ਹੀ ਰਿਟਾਇਡ ਬੈਂਕ ਕਰਮਚਾਰੀ ਤੇ ਅਧਿਕਾਰੀ ਵੀ ਇਸ ਹਡ਼ਤਾਲ ਪ੍ਰਦਰਸ਼ਨ 'ਚ ਹਿੱਸਾ ਲੈ ਰਹੇ ਹਨ ਜਿਸ ਕਾਰਨ ਬੈਂਕਾਂ ਦਾ ਨਿੱਜੀਕਰਨ ਤੋਂ ਦੂਰ ਰੱਖਣਾ ਹੈ।

ਉਧਰ ਵਾਸੂਦੇਵ ਸਿੰਗਲਾ ਨੇ ਕਿਹਾ ਕਿ ਸਰਕਾਰ ਇਸ ਤੋਂ ਪਹਿਲਾਂ ਵੀ ਆਈਬੀਆਈ ਬੈਂਕ 'ਚ ਆਪਣੀ ਜ਼ਿਆਦਾਤਰ ਦੀ ਹਿੱਸੇਦਾਰੀ ਭਾਰਤੀ ਜੀਵਨ ਬੀਮਾ ਨਿਗਮ ਨੂੰ ਵੇਚ ਚੁੱਕੀ ਹੈ। ਪਿਛਲੇ ਚਾਰ ਸਾਲ 'ਚ ਜਨਤਕ ਖੇਤਰ ਦੇ 14 ਬੈਂਕਾਂ ਦਾ ਰਲੇਵਾਂ ਕੀਤਾ ਜਾ ਚੁੱਕਾ ਹੈ ਜਿਸ ਨਾਲ ਸਭ ਤੋਂ ਜ਼ਿਆਦਾ ਆਮ ਜਨਤਾ ਨੂੰ ਫਰਕ ਪਿਆ ਹੈ ਤੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਜਾਣ ਨਾਲ-ਨਾਲ ਗਾਹਕਾਂ ਨੂੰ ਵੀ ਪੂੰਜੀ ਤੋਂ ਹੱਥ ਧੋਣਾ ਪਿਆ ਹੈ। ਜ਼ਰੂਰੀ ਹੈ ਕਿ ਇਸ ਸਮੇਂ ਅਸੀਂ ਮਿਲਕੇ ਸਰਕਾਰ ਦਾ ਵਿਰੋਧ ਕਰੀਏ ਤੇ ਨਿੱਜੀਕਰਨ 'ਤੇ ਨਕੇਲ ਕੱਸੀਏ।

Posted By: Ravneet Kaur