ਜੇਐੱਨਐੱਨ, ਚੰਡੀਗੜ੍ਹ : ਸ਼ਹਿਰ ਦੇ ਕਲੱਬ ਤੇ ਡਿਸਕੋਥੈੱਕ ਵਿਚ ਨੌਜਵਾਨਾਂ ਨੂੰ ਕੋਕੀਨ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਕਰਨਾਲ ਦੇ ਪਿੰਡ ਪਪਰਾਨਾ ਦੇ ਰਹਿਣ ਵਾਲੇ 31 ਸਾਲ ਦੇ ਬਾਦਲ ਬੈਨੀਵਾਲ ਦੇ ਰੂਪ ਵਿਚ ਹੋਈ। ਮੁਲਜ਼ਮ ਨੂੰ ਸਬ-ਇੰਸਪੈਕਟਰ ਅਵਤਾਰ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਸੈਕਟਰ-23 ਦੇ ਟੀ-ਪੁਆਇੰਟ ਕੋਲ ਨਾਕਾਬੰਦੀ ਦੌਰਾਨ ਗਿ੍ਫ਼ਤਾਰ ਕੀਤਾ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਿਸੇ ਨੂੰ ਕੋਕੀਨ ਸਪਲਾਈ ਕਰਨ ਲਈ ਆ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਹੀ ਦਬੋਚ ਲਿਆ। ਪੁਲਿਸ ਨੇ ਜਦ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਰੋਕਿਆ, ਉਸ ਦੀ ਤਲਾਸ਼ੀ ਲੈਣ ’ਤੇ 11 ਗਰਾਮ ਕੋਕੀਨ ਬਰਾਮਦ ਹੋਈ। ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਕਿਸੇ ਨੂੰ ਕੋਕੀਨ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਿਸ ਨੂੰ ਮੁਲਜ਼ਮ ਦੀ ਲੰਮੇ ਸਮੇਂ ਤੋਂ ਤਲਾਸ਼ ਸੀ। ਇਹ ਤਸਕਰ ਜ਼ਿਆਦਾਤਰ ਕਲੱਬ ਤੇ ਡਿਸਕੋਥੈੱਕ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਕੋਕੀਨ ਸਪਲਾਈ ਕਰਦਾ ਸੀ। ਪੁਲਿਸ ਨੇ ਮੁਲਜ਼ਮ ਬਾਦਲ ਬੈਨੀਵਾਲ ਨੂੰ ਗਿ੍ਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ।

Posted By: Jagjit Singh