ਸੁਖਬੀਰ ਸਿੰਘ ਬਾਦਲ ਦਾ ਵੱਡਾ ਸਿਆਸੀ ਕਦਮ: 67 ਵਿਧਾਨ ਸਭਾ ਹਲਕਿਆਂ ਲਈ ਵਪਾਰ ਵਿੰਗ ਦੇ ਪ੍ਰਧਾਨਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ.ਕੇ. ਸ਼ਰਮਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਪਾਰ ਵਿੰਗ ਦੇ 67 ਵਿਧਾਨ ਸਭਾ ਹਲਕਿਆਂ ਲਈ ਹਲਕਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
Publish Date: Tue, 09 Jun 2026 08:23 AM (IST)
Updated Date: Tue, 09 Jun 2026 08:25 AM (IST)
ਸਟੇਟ ਬਿਊਰੋ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ.ਕੇ. ਸ਼ਰਮਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਪਾਰ ਵਿੰਗ ਦੇ 67 ਵਿਧਾਨ ਸਭਾ ਹਲਕਿਆਂ ਲਈ ਹਲਕਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਹਲਕਿਆਂ ਵਿੱਚ ਵਪਾਰੀ ਵਰਗ ਨਾਲ ਸਬੰਧਤ ਮਿਹਨਤੀ ਅਤੇ ਸਰਗਰਮ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਹਲਕਿਆਂ ਲਈ ਵੀ ਜਲਦੀ ਹੀ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।
ਨਿਯੁਕਤ ਕੀਤੇ ਗਏ ਹਲਕਾ ਪ੍ਰਧਾਨਾਂ ਵਿੱਚ ਅਮਨ ਕੁਮਾਰ (ਅਟਾਰੀ), ਕੁਲਵੰਤ ਸਿੰਘ ਰੰਧਾਵਾ (ਬਾਬਾ ਬਕਾਲਾ), ਰਵੀ ਸ਼ਰਮਾ (ਅੰਮ੍ਰਿਤਸਰ ਪੱਛਮੀ), ਗੁਰਤੇਜ ਸਿੰਘ ਚਾਨੀ (ਰਾਮਪੁਰਾ ਫੂਲ), ਕ੍ਰਿਸ਼ਨ ਕੁਮਾਰ ਡਾਇਲ (ਮੌੜ), ਮਨਮਿੰਦਰ ਸਿੰਘ ਗੋਲਡੀ (ਭੁੱਚੋ ਮੰਡੀ), ਨੀਰਜ ਗਰਗ (ਬਰਨਾਲਾ), ਸੁਰੇਸ਼ ਕੁਮਾਰ (ਭਦੌੜ), ਸੰਦੀਪ ਕੁਮਾਰ (ਮਹਿਲ ਕਲਾਂ), ਸੁਭਾਸ਼ ਚੰਦਰ (ਜਲਾਲਾਬਾਦ), ਬੂਟਾ ਸਿੰਘ (ਬੱਲੂਆਣਾ), ਪੰਕਜ ਸ਼ਰਮਾ (ਸ੍ਰੀ ਫਤਿਹਗੜ੍ਹ ਸਾਹਿਬ), ਰਾਜੀਵ ਆਹੂਜਾ (ਬੱਸੀ ਪਠਾਣਾ), ਪਰਸ਼ੋਤਮ ਲਾਲ ਬਿੱਟੂ ਗਲਹੋਤਰਾ (ਗੁਰੂ ਹਰਸਹਾਏ), ਮਹਿੰਦਰਪਾਲ ਢੱਲ (ਫਿਰੋਜ਼ਪੁਰ ਦਿਹਾਤੀ), ਅਮਨਦੀਪ ਸਿੰਘ ਛਾਬੜਾ (ਜ਼ੀਰਾ), ਵਿਨੈ ਕੁਮਾਰ (ਜੈਤੋ) ਸਮੇਤ ਵੱਖ-ਵੱਖ ਹਲਕਿਆਂ ਦੇ ਆਗੂ ਸ਼ਾਮਲ ਹਨ। ਜਲੰਧਰ, ਲੁਧਿਆਣਾ, ਮੋਗਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਹਾਲੀ, ਪਟਿਆਲਾ, ਪਠਾਨਕੋਟ, ਰੂਪਨਗਰ, ਸੰਗਰੂਰ ਅਤੇ ਤਰਨਤਾਰਨ ਸਮੇਤ ਹੋਰ ਹਲਕਿਆਂ ਲਈ ਵੀ ਵਪਾਰ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ।