* ਵਿਸ਼ਵ ਪੱਧਰ 'ਤੇ ਰੋਜ਼ਾਨਾ 3000 ਲੋਕ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਨੇ : ਅਧਿਕਾਰੀ

* ਯੂਨੀਵਰਸਲ ਗਰੁੱਪ 'ਚ ਟ੍ਰੈਿਫ਼ਕ ਪੁਲਿਸ ਨੇ ਵਿਸ਼ਵ ਸੜਕੀ ਹਾਦਸਿਆਂ ਦਾ ਯਾਦਗਾਰੀ ਦਿਵਸ ਮਨਾਇਆ

18ਸੀਐਚਡੀ3ਪੀ

ਕੈਪਸ਼ਨ : ਵਰਕਸ਼ਾਪ ਦੌਰਾਨ ਟ੍ਰੈਫਿਕ ਪੁਲਿਸ ਅਧਿਕਾਰੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਦੇ ਹੋਏ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟਸ 'ਚ ਮੋਹਾਲੀ ਟ੍ਰੈਿਫ਼ਕ ਪੁਲਿਸ ਵੱਲੋਂ ਵਿਸ਼ਵ ਸੜਕੀ ਹਾਦਸਿਆਂ ਦੇ ਯਾਦਗਾਰੀ ਦਿਵਸ ਮੌਕੇ ਵਿਦਿਆਰਥੀਆਂ ਲਈ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਜ਼ੀਰਕਪੁਰ ਦੇ ਟ੍ਰੈਿਫ਼ਕ ਇੰਸਪੈਕਟਰ ਸੰਜੀਵ ਕੁਮਾਰ, ਟ੍ਰੈਫਿਕ ਇੰਚਾਰਜ ਲਾਲੜੂ ਫੂਲ ਚੰਦ, ਸਬ ਇੰਸਪੈਕਟਰ ਇੰਚਾਰਜ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਮੋਹਾਲੀ ਜਨਕ ਰਾਜ, ਜਸਵਿੰਦਰ ਸਿੰਘ ਹੈੱਡ ਕਾਂਸਟੇਬਲ, ਹਰਜੀਤ ਕੌਰ ਟੈ੍ਿਫ਼ਕ ਐਜੂਕੇਸ਼ਨ ਸੈੱਲ ਮੋਹਾਲੀ ਨੇ ਹਾਜ਼ਰੀ ਭਰਦੇ ਹੋਏ ਵਿਦਿਆਰਥੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।

ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆਂ ਗਿਆ ਕਿ ਵਿਸ਼ਵ ਪੱਧਰ 'ਤੇ ਰੋਜ਼ਾਨਾ ਤਿੰਨ ਹਜ਼ਾਰ ਦੇ ਕਰੀਬ ਲੋਕ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ। ਜਦ ਕਿ ਭਾਰਤ ਵਿਚ ਹਰ ਸਾਲ ਡੇਢ ਲੱਖ ਦੇ ਕਰੀਬ ਮੌਤਾਂ ਸੜਕ ਹਾਦਸਿਆਂ 'ਚ ਹੁੰਦੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦੱਸਿਆਂ ਗਿਆ ਕਿ ਵਿਸ਼ਵ ਭਰ 'ਚ ਸੜਕੀ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ 'ਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਅੌਸਤ ਉਮਰ ਪੰਦਰਾਂ ਤੋਂ ਤੀਹ ਸਾਲ ਦੇ ਦਰਮਿਆਨ ਹੁੰਦੀ ਹੈ। ਜਦਕਿ ਇਨ੍ਹਾਂ 'ਚ ਪੰਜਾਹ ਪ੍ਰਤੀਸ਼ਤ ਮੌਤਾਂ ਪੈਦਲ ਚੱਲਣ ਵਾਲੇ ਜਾਂ ਦੋਪਹੀਆ ਚੱਲਣ ਵਾਲੇ ਲੋਕਾਂ ਦੀ ਹੁੰਦੀ ਹੈ। ਸਕੂਟਰ, ਮੋਟਰਸਾਈਕਲ ਤੇ ਹੈਲਮੈਂਟ ਅਤੇ ਕਾਰ ਚਲਾਉਂਦੇ ਹੋਏ ਸੀਟ ਬੈਲਟ ਲਗਾਉਣੀ ਚਾਹੀਦੀ ਹੈ।

ਪੁਲਿਸ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਆਵਾਜਾਈ ਦੇ ਦੌਰਾਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਸਮਝਾਇਆ। ਜਿਸ 'ਚ ਵੱਖ-ਵੱਖ ਟ੍ਰੈਫਿਕ ਸਿਗਨਲ, ਜ਼ੈਬਰਾ ਕਰਾਸਿੰਗ, ਟਰੈਿਫ਼ਕ ਲਾਈਟਾਂ ਅਤੇ ਹੈਲਮਟ ਦੇ ਇਸਤੇਮਾਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਕੱੁਝ ਮਹੱਤਵਪੂਰਨ ਸਵਾਲ ਵੀ ਪੱੁਛੇ ਗਏ ਇਹਨਾਂ ਸਬੰਧੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬੜੇ ਹੀ ਸਰਲ ਅਤੇ ਰੋਚਕ ਤਰੀਕੇ ਨਾਲ ਸਮਝਾਇਆ ਗਿਆ। ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰਰੀਤ ਸਿੰਘ ਨੇ ਐੱਨਜੀੳ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਗਿਆ ਉਹ ਦੱਸੇ ਗਏ ਟ੍ਰੈਫਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ ਅਤੇ ਜ਼ਿੰਦਗੀ 'ਚ ਪੂਰੀ ਤਰ੍ਹਾਂ ਯਾਦ ਰੱਖਣ ਤਾਂ ਜੋ ਭਵਿੱਖ 'ਚ ਆਪਣੀ ਤੇ ਸਮਾਜ ਦੀ ਬਿਹਤਰੀ 'ਚ ਆਪਣਾ ਯੋਗਦਾਨ ਪਾ ਸਕਣ।